ਮੁੰਬਈ- ਗੁੱਡੂ ਰੰਗੀਲਾ ਫਿਲਮ 'ਚ ਅਦਿਤੀ ਰਾਓ ਹੈਦਰੀ ਬੋਲ਼ੀ ਤੇ ਗੂੰਗੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹੈ। ਇਸ ਕਿਰਦਾਰ 'ਚ ਉਤਰਨ ਲਈ ਇਕ ਅਨੋਖਾ ਕੰਮ ਉਸ ਨੇ ਕੀਤਾ। ਉਹ ਬੋਲ਼ ਤੇ ਗੂੰਗੇ ਬੱਚਿਆਂ ਦੇ ਸਕੂਲ ਗਈ ਤੇ ਉਥੇ ਜਾ ਕੇ ਕੁਝ ਸਮਾਂ ਬਤੀਤ ਕੀਤਾ ਤਾਂ ਕਿ ਉਹ ਉਨ੍ਹਾਂ ਦੇ ਸੰਕੇਤਾਂ ਦੀ ਭਾਸ਼ਾ ਨੂੰ ਸਮਝ ਸਕੇ। ਨਾਲ ਹੀ ਉਸ ਦੇ ਜੀਵਨ ਜਿਊਣ ਦੇ ਢੰਗ ਨੂੰ ਵੀ ਸਿੱਖਿਆ। ਇਹੀ ਨਹੀਂ ਕੁਝ ਡਾਂਸ ਗੀਤਾਂ ਲਈ ਤਾਂ ਅਦਿਤੀ ਨੇ ਸਿਰਫ ਇਕ ਗੀਤ ਸੁਣਿਆ ਤੇ ਫਿਰ ਬਿਨਾਂ ਗੀਤ ਦੇ ਡਾਂਸ ਕੀਤਾ ਤਾਂ ਕਿ ਪੂਰਾ ਮਜ਼ਾ ਆ ਸਕੇ।
ਅਦਿਤੀ ਦਾ ਮੰਨਣਾ ਹੈ ਕਿ ਇਹ ਡਾਂਸ ਇਕਦਮ ਵੱਖਰੇ ਢੰਗ ਦਾ ਹੈ ਤੇ ਉਸ ਨੂੰ ਕੁਝ ਵੱਖਰਾ ਸਿੱਖਣ ਦੀ ਖੁਸ਼ੀ ਹੈ। ਅਦਿਤੀ ਕਹਿੰਦੀ ਹੈ ਕਿ ਸੁਣਨ ਤੇ ਬੋਲਣ ਦੀ ਤਾਕਤ ਤੋਂ ਦੂਰ ਲੜਕੀ ਦੇ ਕਿਰਦਾਰ 'ਚ ਉਤਰਨਾ ਅਸਲ 'ਚ ਇਕ ਨਵਾਂ ਤਜਰਬਾ ਸੀ। ਚੀਜ਼ਾਂ ਨੂੰ ਦੇਖ ਕੇ, ਛੂਹ ਕੇ ਤੇ ਅਹਿਸਾਸ ਕਰਕੇ ਮਹਿਸੂਸ ਕਰਨਾ ਇਕਦਮ ਵੱਖਰੀ ਗੱਲ ਹੈ।
'ਝਲਕ... 8' ਵਿਚ ਨਜ਼ਰ ਨਹੀਂ ਆਵੇਗੀ ਮਾਧੁਰੀ
NEXT STORY