ਨਵੀਂ ਦਿੱਲੀ- ਭਾਰਤ 'ਚ ਬੈਨ ਫਿਲਮ 'ਅਨਫ੍ਰੀਡਮ' ਦੀ ਅਭਿਨੇਤਰੀ ਪ੍ਰਿਤੀ ਗੁਪਤਾ ਦੀਆਂ ਨਿਊਡ ਤਸਵੀਰਾਂ ਕੁਝ ਸਮੇਂ ਪਹਿਲਾਂ ਇੰਟਰਨੈੱਟ 'ਤੇ ਲੀਕ ਹੋ ਗਈਆਂ ਸਨ। ਪ੍ਰਿਤੀ ਇਸ ਤੋਂ ਕਾਫੀ ਨਾਰਾਜ਼ ਹੈ। ਇਕ ਇੰਟਰਵਿਊ ਦੌਰਾਨ ਪ੍ਰਿਤੀ ਨੇ ਕਿਹਾ ਕਿ ਉਹ ਆਪਣੀ ਤਸਵੀਰ ਇੰਟਰਨੈੱਟ 'ਤੇ ਲੀਕ ਹੋਣ ਨਾਲ ਕਾਫੀ ਗੁੱਸੇ 'ਚ ਹੈ। ਉਸ ਨੇ ਕਿਹਾ ਕਿ ਕਿਸੇ ਦੀ ਪ੍ਰਾਈਵੇਸੀ ਨੂੰ ਖਤਮ ਕਰਨਾ ਚੰਗੀ ਗੱਲ ਨਹੀਂ ਹੈ।
ਆਪਣੀ ਫਿਲਮ ਸਬੰਧੀ ਦੱਸਦਿਆਂ ਪ੍ਰਿਤੀ ਨੇ ਕਿਹਾ ਕਿ ਅਨਫ੍ਰੀਡਮ ਹੋਮੋਸੈਕਸੂਐਲਿਟੀ ਦੇ ਮੁੱਦੇ 'ਤੇ ਬਣੀ ਇਕ ਬੇਹੱਦ ਮਹਤੱਵਪੂਰਨ ਫਿਲਮ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਹਾਈ ਕਲਾਸ 'ਚ ਹੋਮੋਸੈਕਸੂਐਲਿਟੀ ਨੂੰ ਲੈ ਕੇ ਲੋਕਾਂ ਦੀ ਸੋਚ 'ਚ ਬਦਲਾਅ ਆਇਆ ਹੈ ਪਰ ਲੋਅਰ ਕਲਾਸ 'ਚ ਅਜੇ ਵੀ ਲੋਕਾਂ ਦੀ ਸੋਚ ਉਵੇਂ ਦੀ ਉਵੇਂ ਹੀ ਹੈ। ਇੰਨਾ ਹੀ ਨਹੀਂ, ਇਹ ਹਿੰਸਾ ਨੂੰ ਵੀ ਜਨਮ ਦੇ ਰਹੀ ਹੈ।
ਰਾਤ ਦੇ ਹਨ੍ਹੇਰੇ ''ਚ ਕੋਨੇ ''ਚ ਕੀ ਕਰ ਰਹੇ ਹਨ ਕੈਟ ਅਤੇ ਰਣਬੀਰ (ਦੇਖੋ ਤਸਵੀਰਾਂ)
NEXT STORY