ਮੁੰਬਈ- ਬਾਲੀਵੁੱਡ ਦੇ ਲਵ ਬਰਡਸ ਅਦਾਕਾਰ ਰਣਬੀਰ ਕਪੂਰ ਅਤੇ ਅਦਾਕਾਰਾ ਕੈਟਰੀਨਾ ਕੈਫ ਹਮੇਸ਼ਾ ਆਪਣੇ ਰਿਸ਼ਤੇ ਨੂੰ ਲੈ ਕੇ ਚਰਚਾ 'ਚ ਬਣੇ ਰਹਿੰਦੇ ਹਨ। ਦੋਵੇ ਲਿਵਿੰਗ ਰਿਲੇਸ਼ਨਸ਼ਿਪ 'ਚ ਰਹਿ ਰਹੇ ਹਨ। ਇੰਨਾ ਹੀ ਨਹੀਂ ਪਿਛਲੇ ਦਿਨੀਂ ਰਣਬੀਰ ਅਤੇ ਕੈਟਰੀਨਾ ਦੇ ਵਿਆਹ ਕਰਨ ਦੀਆਂ ਖਬਰਾਂ ਆਈਆਂ ਸਨ ਪਰ ਜੋ ਤਾਜ਼ਾ ਖਬਰ ਹੈ ਇਹ ਮੌਕਾ ਹੈ ਅਰਜੁਨ ਦੀ ਬਰਥਡੇ ਪਾਰਟੀ ਦਾ। ਇਥੇ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹੋਏ ਸਨ। ਰਣਬੀਰ ਅਤੇ ਕੈਟਰੀਨਾ ਵੀ ਇਥੇ ਪਾਰਟੀ 'ਚ ਇਕੱਠੇ ਪਹੁੰਚੇ। ਖਾਸ ਗੱਲ ਇਹ ਸੀ ਕਿ ਪਾਰਟੀ 'ਚ ਦੋਵਾਂ ਦੇ ਵਿਚਾਲੇ ਕਾਫੀ ਨਜ਼ਦੀਕੀਆਂ ਦਿਖਾਈ ਦਿੱਤੀਆਂ ਸਨ। ਅਰੇ ਰਣਬੀਰ ਇਥੇ ਤਾਂ ਕੈਟਰੀਨਾ ਨੂੰ ਇਕੱਲਾ ਛੱਡ ਦਿਓ। ਪਾਰਟੀ 'ਚ ਰੈੱਡ ਡਰੈੱਸ 'ਚ ਸੋਨਮ ਕਪੂਰ ਹਮੇਸ਼ਾ ਦੀ ਤਰ੍ਹਾਂ ਕਾਫੀ ਸੋਹਣੀ ਲੱਗ ਰਹੀ ਸੀ। ਉਸ ਦਾ ਮੂਡ ਕਾਫੀ ਕੂਲ ਲੱਗ ਰਿਹਾ ਸੀ। ਇਸ ਦੇ ਇਲਾਵਾ ਇਥੇ ਰਣਵੀਰ ਸਿੰਘ ਵੀ ਦਿਖੇ। ਦੱਸਿਆ ਜਾਂਦਾ ਹੈ ਕਿ 2012 'ਚ ਫਿਲਮ 'ਇਸ਼ਕਜਾਦੇ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੇ ਅਰਜੁਨ ਹੁਣ ਤੱਕ 'ਇਸ਼ਕਜਾਂਦੇ', 'ਗੁੰਡੇ', 'ਫਾਈਡਿੰਗ ਫੈਨੀ', 'ਤੇਵਰ' ਅਤੇ 'ਟੂ ਸਟੇਟਸ' ਵਰਗੀਆਂ ਕਈ ਹਿੱਟ ਫਿਲਮਾਂ ਦੇ ਚੁੱਕੇ ਹਨ।
ਸੋਨਮ ਕਪੂਰ ਨੇ ਖਰੀਦਿਆ ਆਪਣਾ ਨਵਾਂ ਘਰ
NEXT STORY