ਮੁੰਬਈ- ਆਪਣੇ ਦੌਰ ਦੀ ਬਲਾਕਬਸਟਰ ਫਿਲਮ ਰਹੀ 'ਘਾਇਲ' ਦੇ ਸੁਪਰਸਟਾਰ ਸੰਨੀ ਦਿਓਲ ਤੇ ਦਬੰਗ ਸਲਮਾਨ ਖਾਨ ਇਸ ਦੀਵਾਲੀ 'ਤੇ ਇਕ-ਦੂਜੇ ਨੂੰ ਟੱਕਰ ਦੇਣਗੇ। ਅਸਲ 'ਚ ਇਸ ਦੀਵਾਲੀ 'ਤੇ ਸੰਨੀ ਦਿਓਲ ਦੀ ਫਿਲਮ ਘਾਇਲ ਵਨਸ ਅਗੇਨ ਤੇ ਸਲਮਾਨ ਖਾਨ ਦੀ ਫਿਲਮ ਪ੍ਰੇਮ ਰਤਨ ਧਨ ਪਾਓ ਇਕੱਠੀਆਂ ਰਿਲੀਜ਼ ਹੋ ਰਹੀਆਂ ਹਨ। ਸੰਨੀ ਦਿਓਲ ਦੀ ਮੰਨਣਾ ਹੈ ਕਿ ਦੋ ਫਿਲਮਾਂ ਦਾ ਇਕੱਠਿਆਂ ਪਰਦੇ 'ਤੇ ਆਉਣਾ ਕੋਈ ਨਵੀਂ ਗੱਲ ਨਹੀਂ ਹੈ ਤੇ ਉਂਝ ਵੀ ਸੁਪਰਸਟਾਰਜ਼ ਨਾਲ ਉਸ ਦੀ ਕੋਈ ਲੜਾਈ ਨਹੀਂ ਹੈ। ਸੰਨੀ ਨੇ ਇਹ ਵੀ ਕਿਹਾ ਕਿ ਸਲਮਾਨ ਨਾਲ ਉਸ ਦੀ ਫਿਲਮ ਰਿਲੀਜ਼ ਹੋਣਾ ਕੋਈ ਲੜਾਈ ਨਹੀਂ ਹੈ। 58 ਸਾਲਾ ਸੰਨੀ ਦਿਓਲ ਨੇ ਕਿਹਾ ਕਿ ਇਕ ਨਿਰਮਾਤਾ ਦੇ ਤੌਰ 'ਤੇ ਜੇਕਰ ਉਨ੍ਹਾਂ ਦੀ ਫਿਲਮ ਬਜਟ ਜਿੰਨੀ ਕਮਾਈ ਕਰ ਗਈ ਤਾਂ ਇਸ ਤੋਂ ਵਧੀਆ ਗੱਲ ਉਨ੍ਹਾਂ ਲਈ ਹੋਰ ਕੋਈ ਨਹੀਂ ਹੋਵੇਗੀ।
ਜ਼ਿਕਰਯੋਗ ਹੈ ਕਿ ਦੋ ਵੱਡੀਆਂ ਫਿਲਮਾਂ ਦਾ ਇਕੱਠੇ ਰਿਲੀਜ਼ ਹੋਣਾ ਕਾਫੀ ਭਾਰੀ ਨੁਕਸਾਨ ਕਰਦਾ ਹੈ। ਦਰਅਸਲ ਸ਼ਾਹਰੁਖ ਖਾਨ ਦੀ ਫਿਲਮ ਇਸ ਸਾਲ ਦੀਵਾਲੀ ਦੀ ਬਜਾਏ ਕ੍ਰਿਸਮਸ 'ਤੇ ਰਿਲੀਜ਼ ਹੋ ਰਹੀ ਹੈ। ਅਜਿਹੇ ਵਿਚ ਸੰਨੀ ਦਿਓਲ ਨੇ ਇਸ ਗੱਲ ਦਾ ਫਾਇਦਾ ਚੁੱਕਦਿਆਂ ਆਪਣੀ ਫਿਲਮ ਦੀਵਾਲੀ ਵਰਗੇ ਵੱਡੇ ਤਿਓਹਾਰ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਉਨ੍ਹਾਂ ਦੀ ਫਿਲਮ ਕਮਾਈ ਕਰ ਸਕੇ। ਹੁਣ ਇਹ ਤਾਂ ਦਰਸ਼ਕਾਂ 'ਤੇ ਹੈ ਕਿ ਉਹ ਸੰਨੀ ਜਾਂ ਸਲਮਾਨ ਵਿਚੋਂ ਕਿਸ ਨੂੰ ਚੁਣਦੇ ਹਨ। ਕੀ ਦਬੰਗ ਖਾਨ ਆਪਣੀ ਦਬੰਗਈ ਦੀਵਾਲੀ 'ਤੇ ਦਿਖਾਉਣ ਵਿਚ ਸਫਲ ਹੋਣਗੇ ਜਾਂ ਫਿਰ ਸੰਨੀ ਦਾ ਢਾਈ ਕਿੱਲੋ ਦਾ ਹੱਥ ਸਲਮਾਨ ਨੂੰ ਪਛਾੜ ਦੇਵੇਗਾ, ਇਹ ਤਾਂ ਦੋਵਾਂ ਫਿਲਮਾਂ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।
'ਸਰਦਾਰ ਜੀ' ਦੇ ਉਂਗਲਾਂ 'ਤੇ ਨੱਚੀ 'ਏ.ਬੀ.ਸੀ.ਡੀ 2' (ਵੀਡੀਓ)
NEXT STORY