ਧਨੀਆ ਸਿਰਫ ਮਹਿਕਦਾ ਹਰਾ ਪੱਤਾ ਹੀ ਨਹੀਂ, ਸਗੋਂ ਭਾਰਤੀ ਰਸੋਈ ਵਿਚ ਵਰਤਿਆ ਜਾਣ ਵਾਲਾ ਇਕ ਜ਼ਰੂਰੀ ਤੱਤ ਹੈ, ਜਿਹੜਾ ਸਿਹਤ ਲਈ ਵੀ ਬੇਹੱਦ ਲਾਭਕਾਰੀ ਹੈ। ਆਮ ਤੌਰ 'ਤੇ ਇਸ ਦੀ ਵਰਤੋਂ ਸਬਜ਼ੀਆਂ ਦੀ ਸਜਾਵਟ ਤੇ ਤਾਜ਼ੇ ਮਸਾਲੇ ਦੇ ਰੂਪ 'ਚ ਕੀਤੀ ਜਾਂਦੀ ਹੈ ਪਰ ਇਸ ਦੀ ਵਰਤੋਂ ਕਰਨ ਦੇ ਕਈ ਲਾਭ ਹਨ। ਸਿਹਤ ਪੱਖੋਂ ਵੀ ਇਹ ਅਤਿ ਮਹੱਤਵਪੂਰਨ ਹੈ। ਆਓ ਤੁਹਾਨੂੰ ਦੱਸਦੇ ਹਾਂ ਧਨੀਏ ਦੀ ਵਰਤੋਂ ਸਬੰਧੀ-
ਗਰਮੀਆਂ 'ਚ ਲੱਗੀ ਲੂ ਤੋਂ ਰਾਹਤ
ਧਨੀਏ ਨੂੰ ਪੀਸ ਕੇ ਉਸ ਦਾ ਰੱਸ ਕੱਢ ਲਵੋ ਤੇ ਫਿਰ ਪਾਣੀ 'ਚ ਖੰਡ ਨੂੰ ਘੋਲ ਕੇ ਇਸ ਦਾ ਕੱਢਿਆ ਰੱਸ ਮਿਲਾ ਲਓ। ਅਜਿਹਾ ਕਰਕੇ ਪਾਣੀ ਪੀਣ ਨਾਲ ਗਰਮੀਆਂ 'ਚ ਲੱਗੀ ਲੂ ਤੋਂ ਰਾਹਤ ਮਿਲਦੀ ਹੈ।
ਭੋਜਨ ਦਾ ਸੁਆਦ ਵਧਾਉਣ ਲਈ
ਸੁੱਕੇ ਧਨੀਏ ਦਾ ਤੜਕਾ ਲਗਾਉਣ ਨਾਲ ਦਾਲਾਂ, ਸਬਜ਼ੀਆਂ ਤੇ ਭਾਜੀ ਦਾ ਸੁਆਦ ਵੱਧ ਜਾਂਦਾ ਹੈ। ਇਹ ਸਿਰਫ ਮਹਿਕਦਾ ਮਸਾਲਾ ਹੀ ਨਹੀਂ, ਚੰਗੀ ਦਵਾਈ ਵੀ ਹੈ।
ਪੇਟ ਲਈ ਲਾਭਕਾਰੀ
ਜੇਕਰ ਤੁਸੀਂ ਪੇਟ ਸਬੰਧਤ ਰੋਗਾਂ ਤੋਂ ਪ੍ਰੇਸ਼ਾਨ ਹੋ ਤਾਂ ਧਨੀਆ ਤੁਹਾਡੇ ਲਈ ਬੇਹੱਦ ਲਾਭਕਾਰੀ ਹੈ। ਇਕ ਗਲਾਸ ਪਾਣੀ ਲਓ, ਦੋ ਚਮਚ ਧਨੀਆ ਮਿਲਾ ਕੇ ਉਬਾਲ ਲਵੋ। ਪਾਣੀ ਨੂੰ ਛਾਣ ਕੇ ਇਸ ਦੇ ਤਿੰਨ ਭਾਗ ਕਰਕੇ ਇਸ ਨੂੰ ਦਿਨ 'ਚ ਤਿੰਨ ਵਾਰ ਪੀਓ।
ਖੰਘ ਤੋਂ ਰਾਹਤ
ਖੰਘ, ਦਮਾ ਜਾਂ ਸਾਹ ਫੁੱਲਦਾ ਹੋਵੇ ਤਾਂ ਧਨੀਆ ਤੇ ਮਿਸ਼ਰੀ ਪੀਸ ਕੇ ਰੱਖ ਲਓ। ਇਕ ਚਮਚ ਪਾਣੀ ਨਾਲ ਰੋਗੀ ਨੂੰ ਪਿਲਾਓ। ਆਰਾਮ ਆਉਣ ਲੱਗੇਗਾ। ਕੁਝ ਦਿਨ ਇਸੇ ਤਰ੍ਹਾਂ ਹੀ ਪਿਲਾਓ।
ਪੇਸ਼ਾਬ ਦਾ ਸਾੜ
ਇਕ ਛੋਟਾ ਚਮਚ ਧਨੀਆ ਲਓ। ਇਸ ਨੂੰ ਇਕ ਕੱਪ ਬੱਕਰੀ ਦੇ ਦੁੱਧ 'ਚ ਮਿਲਾਓ, ਮਿੱਠੇ ਲਈ ਮਿਸ਼ਰੀ ਵੀ ਘੋਲ ਲਵੋ। ਇਸ ਨੂੰ ਪੀਣ ਨਾਲ ਪੇਸ਼ਾਬ ਦਾ ਸਾੜ ਖਤਮ ਹੋ ਜਾਵੇਗਾ।
ਸਰੀਰ 'ਚ ਕਮਜ਼ੋਰੀ ਮਹਿਸੂਸ ਹੋਣ 'ਤੇ
ਸਰੀਰ 'ਚ ਕਮਜ਼ੋਰੀ ਮਹਿਸੂਸ ਹੋਵੇ ਤੇ ਚੱਕਰ ਆਉਂਦੇ ਹੋਣ ਤਾਂ ਦੋ ਚਮਚ ਧਨੀਏ ਦੇ ਰੱਸ ਦੇ 10 ਗ੍ਰਾਮ ਮਿਸ਼ਰੀ ਤੇ ਅੱਧੀ ਕੌਲੀ ਪਾਣੀ ਮਿਲਾ ਕੇ ਸਵੇਰ-ਸ਼ਾਮ ਸੇਵਨ ਕਰਨ ਨਾਲ ਲਾਭ ਹੁੰਦਾ ਹੈ।
ਅੱਖਾਂ ਲਈ ਫਾਇਦੇਮੰਦ
ਹਰੇ ਧਨੀਏ ਦੀ ਲਗਾਤਾਰ ਵਰਤੋਂ ਨਾਲ ਅੱਖਾਂ ਦੀ ਰੌਸ਼ਨੀ ਵੱਧਦੀ ਹੈ ਕਿਉਂਕਿ ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜਿਹੜਾ ਅੱਖਾਂ ਲਈ ਲਾਭਕਾਰੀ ਹੈ।
ਸਕਿਨ ਲਈ ਲਾਭਕਾਰੀ
ਚਿਹਰੇ 'ਤੇ ਕਾਲੇ ਘੇਰੇ ਪੈਣ 'ਤੇ ਧਨੀਏ ਨੂੰ ਉਬਾਲ ਕੇ ਉਸ ਪਾਣੀ ਨੂੰ ਚਿਹਰੇ 'ਤੇ ਲਗਾਉਣ ਨਾਲ ਲਾਭ ਮਿਲਦਾ ਹੈ।
ਮੂੰਹ ਦੇ ਛਾਲੇ ਹੋਣ 'ਤੇ
ਹਰੇ ਧਨੀਏ ਦੇ ਪੱਤੇ ਚੱਬਣ ਨਾਲ ਮੂੰਹ ਦੇ ਛਾਲੇ ਠੀਕ ਹੁੰਦੇ ਹਨ।
ਇਨ੍ਹਾਂ ਨੁਸਖਿਆਂ ਨਾਲ ਥਕਾਵਟ ਹੋ ਜਾਏਗੀ ਛੂ-ਮੰਤਰ
NEXT STORY