ਪਾਕਿਸਤਾਨ (ਬਿਊਰੋ) - 20 ਅਕਤੂਬਰ 2020 ਦੀ ਸ਼ਾਮ ਕਰਾਚੀ ਤੋਂ ਆਏ ਪੁਲਸ ਅਧਿਕਾਰੀਆਂ ਅਤੇ ਪਾਕਿਸਤਾਨ ਫੌਜ ਵਿਚਾਲੇ ਝੜਪ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ 10 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਇਸ ਖ਼ਬਰਾਂ ਦਾ ਪਤਾ ਲੱਗਣ ’ਤੇ ਦੇਸ਼ ਵਿਚ 'ਘਰੇਲੂ ਯੁੱਧ ਵਰਗੀ ਸਥਿਤੀ' ਵਿਕਸਿਤ ਹੋ ਗਈ ਅਤੇ ਪਾਕਿ ਫੌਜ ਦੇ ਜਵਾਨ ਆਪਣੇ ਹੀ ਦੇਸ਼ ਦੇ ਪੁਲਸ ਅਧਿਕਾਰੀਆਂ ’ਤੇ ਜਾਨਲੇਵਾ ਹਮਲਾ ਕਰ ਰਹੇ ਸਨ। ਪਾਕਿਸਤਾਨ ਦੇ ਆਰਮੀ ਰੇਂਜਰਾਂ ਵਲੋਂ ਪੂਰੇ ਸਿੰਧ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ।
ਇਕ ਨਿਉਜ਼ ਚੈਨਲ ਅਤੇ ਇੰਟਰਨੈਸ਼ਨਲ ਹੈਰਲਡ ਦੇ ਇਕ ਟਵੀਟ ਅਨੁਸਾਰ ਕਰਾਚੀ ਵਿਚ ਪਾਕਿਸਤਾਨ ਫੌਜ ਅਤੇ ਸਿੰਧ ਪੁਲਸ ਵਿਚਾਲੇ ਭਾਰੀ ਗੋਲੀਬਾਰੀ ਹੋਈ। ਗੋਲੀਬਾਰੀ ਤੋਂ ਬਾਅਦ ਪਾਕਿਸਤਾਨ ਫੌਜ ਨੇ ਸਿੰਧ ਪੁਲਸ ਦੇ ਸੁਪਰਡੈਂਟ ਆਫਤਾਬ ਅਨਵਰ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਪੁਲਸ ਅਤੇ ਪਾਕਿਸਤਾਨੀ ਫੌਜ ਵਿਚਾਰੇ ਚੱਲ ਰਹੇ ਇਸ ਸੰਘਰਸ਼ ਦੇ ਕਾਰਨ ਕਰਾਚੀ ਦੇ 10 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ। ਦੂਜੇ ਪਾਸੇ ਕਰਾਚੀ ਵਿਚ ਦੇਰ ਸ਼ਾਮ ਪਾਕਿਸਤਾਨੀ ਫੌਜ ਅਤੇ ਸਿੰਧ ਪੁਲਸ ਦੇ ਵਿਚਕਾਰ ਹੋਈ ਝੜਪ ਦੌਰਾਨ ਕਥਿਤ ਰੂਪ ’ਚ 4 ਪਾਕਿਸਤਾਨੀ ਸੈਨਿਕਾਂ ਅਤੇ ਸਿੰਧ ਪੁਲਸ ਦੇ 1 ਸਬ ਇੰਸਪੈਕਟਰ ’ਤੇ ਹਮਲਾ ਹੋਇਆ ਸੀ। ਇਸ ਤੋਂ ਬਾਅਦ ਕਰਾਚੀ ਦੀਆਂ ਸੜਕਾਂ ’ਤੇ ਟੈਂਕ ਉਤਾਰ ਦਿੱਤੇ ਗਏ।
ਗੋਲੀਬਾਰੀ ਕਰਨ ਤੋਂ ਬਾਅਦ ਕਰਾਚੀ ’ਚ ਇੱਕਠੀ ਹੋਈ ਭੀੜ ਨੇ ਗੁੱਸੇ ’ਚ ਪਾਕਿਸਤਾਨੀ ਫੌਜ ਦੇ ਚੀਫ ਦੇ ਭਰਾ ਦੇ ਸ਼ਾਪਿੰਗ ਮਾਲ ਨੂੰ ਆਪਣਾ ਨਿਸ਼ਾਨਾ ਬਣਾਇਆ। ਇਸ ਤੋਂ ਬਾਅਦ ਪਾਕਿਸਤਾਨੀ ਆਰਮੀ ਨੇ ਪਾਕਿਸਤਾਨੀ ਮੀਡੀਆ ’ਤੇ ਕਰਾਚੀ ਸੰਬਧੀ ਖਬਰਾਂ ਦੇ ਪ੍ਰਸਾਰਣ ’ਤੇ ਰੋਕ ਲੱਗਾ ਦਿੱਤੀ ਅਤੇ ਐਲਾਨ ਕੀਤਾ ਕਿ ਪਾਕਿਸਤਾਨ ਆਰਮੀ ਤੋਂ ਪੁੱਛੇ ਬਿਨਾ ਕੋਈ ਵੀ ਖਬਰ ਨਾ ਲਗਾਈ ਜਾਵੇ।
ਦੱਸ ਦੇਈਏ ਕਿ ਇਕ ਨਿਊਜ਼ ਚੈਨਲ ਅਤੇ ਕਈ ਟਵਿੱਟਰ ਹੈਂਡਲਜ਼ ਨੇ ਇਸ ਟਕਰਾਅ ਦੀ ਖਬਰ ਦਿੱਤੀ। ਅਜਿਹਾ ਉਦੋਂ ਹੋਇਆ ਜਦੋਂ ਰਾਜਨੀਤਿਕ ਪਾਰਟੀਆਂ ਦੇ ਬੈਨਰ ਹੇਠਾਂ ਸਾਂਝੇ ਵਿਰੋਧੀ ਗੱਠਜੋੜ ਪਾਕਿਸਤਾਨ ਡੈਮੋਕਰੇਟਿਕ ਮੂਵਮੈਂਟ (ਪੀ.ਡੀ.ਐੱਮ.) ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਠਪੁਤਲੀ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ। ਕਰਾਚੀ ਵਿਚ ਹੋਈ ਇਸ ਰੋਸ ਰੈਲੀ ਵਿਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ।
ਦੁਖ਼ਦ ਖ਼ਬਰ : ਸੂਪ ਪੀਣ ਨਾਲ ਇਕੋ ਪਰਿਵਾਰ ਦੇ 9 ਜੀਆਂ ਦੀ ਮੌਤ
NEXT STORY