ਨਵੀਂ ਦਿੱਲੀ - ਸਾਨ ਫ੍ਰਾਂਸਿਸਕੋ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ 737 ਮੈਕਸ 9 ਅਤੇ ਅਲਾਸਕਾ ਏਅਰਲਾਈਨਜ਼ ਐਂਬਰੇਅਰ ਈ175 ਵਿਚਕਾਰ ਸਮਾਨਾਂਤਰ ਲੈਂਡਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਮਾਨਾਂਤਰ ਲੈਂਡਿੰਗ ਦੇ ਬਾਰੇ ਜਾਣਕਾਰੀ ਵਾਇਰਲ ਹੋਈ ਵੀਡੀਓ ਤੋਂ ਮਿਲੀ ਹੈ। ਵਾਈਰਲ ਹੋਈ ਵੀਡੀਓ 'ਚ ਦੋ ਜਹਾਜ਼ਾਂ ਨੂੰ ਸਿਰਫ਼ 10 ਸੈਕਿੰਡ ਦੇ ਫਰਕ ਨਾਲ ਸਮਾਨਾਂਤਰ ਰਨਵੇ 'ਤੇ ਲੈਂਡ ਕਰਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਾਵਧਾਨ! ਵਾਸ਼ਿੰਗ ਮਸ਼ੀਨ 'ਚ ਕੱਪੜੇ ਧੌਂਦੇ ਸਮੇਂ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੈ ਵੱਡਾ ਧਮਾਕਾ
ਦੱਸ ਦੇਈਏ ਕਿ ਇਹ ਲੈਂਡਿੰਗ ਇੰਨੀ ਨੇੜੇ ਸੀ ਕਿ ਜਹਾਜ਼ ਦੇ ਖੰਭਾਂ ਦੇ ਸਿਰੇ ਲਗਭਗ ਇਕ ਦੂਜੇ ਨੂੰ ਛੂਹਦੇ ਦਿਖਾਈ ਦਿੱਤੇ। ਉਡਾਣ ਦੌਰਾਨ ਪਾਇਲਟਾਂ ਦੀ ਸਮਝਦਾਰੀ ਕਾਰਨ ਵੱਡੀ ਘਟਨਾ ਹੋਣ ਤੋਂ ਬੱਚ ਗਈ। ਲੈਂਡਿੰਗ ਦਾ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਲੋਕ ਵੀਡੀਓ ਦੇਖ ਕੇ ਹਾਦਸੇ ਦਾ ਖਦਸ਼ਾ ਪ੍ਰਗਟਾ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਚੌਲਾਂ ਦੇ ਨਿਰਯਾਤ 'ਤੇ ਪਾਬੰਦੀ ਤੋਂ ਘਬਰਾਏ ਅਮਰੀਕਾ 'ਚ ਰਹਿੰਦੇ Indians, ਸ਼ਾਪਿੰਗ ਮਾਲ 'ਚ ਲੱਗੀ ਭੀੜ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਕੇਸ਼-ਅਨਿਲ ਅੰਬਾਨੀ ਨੂੰ ਇਸ ਮਾਮਲੇ ਤੋਂ ਮਿਲੀ ਰਾਹਤ, ਸੇਬੀ ਨੂੰ ਅਦਾ ਕਰਨੇ ਪੈਣਗੇ 25 ਕਰੋੜ ਰੁਪਏ
NEXT STORY