ਮੁੰਬਈ/ਵਾਰਾਣਸੀ- ਏਅਰ ਇੰਡੀਆ ਐਕਸਪ੍ਰੈੱਸ ਦੀ 22 ਸਤੰਬਰ ਨੂੰ ਬੈਂਗਲੁਰੂ ਤੋਂ ਵਾਰਾਣਸੀ ਜਾਣ ਵਾਲੀ ਉਡਾਣ ਦੌਰਾਨ ਇਕ ਯਾਤਰੀ ਟਾਇਲਟ ਦੀ ਭਾਲ 'ਚ ਕਾਕਪਿਟ ਪ੍ਰਵੇਸ਼ ਖੇਤਰ 'ਚ ਪਹੁੰਚ ਗਿਆ। ਹਵਾਬਾਜ਼ੀ ਕੰਪਨੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਸੰਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ। ਏਅਰ ਇੰਡੀਆ ਐਕਸਪ੍ਰੈੱਸ ਨੇ ਇਕ ਬਿਆਨ 'ਚ ਦੱਸਿਆ,''ਸਾਨੂੰ ਵਾਰਾਣਸੀ ਜਾਣ ਵਾਲੀ ਸਾਡੀ ਇਕ ਉਡਾਣ 'ਚ ਹੋਈ ਘਟਨਾ ਦੀ ਜਾਣਕਾਰੀ ਮਿਲੀ ਹੈ, ਜਿੱਥੇ ਇਕ ਯਾਤਰੀ ਟਾਇਲਟ ਦੀ ਭਾਲ 'ਚ ਕਾਕਪਿਟ ਪ੍ਰਵੇਸ਼ ਖੇਤਰ 'ਚ ਪਹੁੰਚ ਗਿਆ। ਅਸੀਂ ਪੁਸ਼ਟੀ ਕਰਦੇ ਹਾਂ ਕਿ ਸੁਰੱਖਿਆ ਦੇ ਪੁਖਤਾ ਪ੍ਰੋਟੋਕਾਲ ਲਾਗੂ ਹਨ ਅਤੇ ਸੁਰੱਖਿਆ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਗਿਆ।''
ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਮਾਮਲੇ ਦੀ ਸੂਚਨਾ ਜਹਾਜ਼ ਦੇ ਉਤਰਦੇ ਸਮੇਂ ਸੰਬੰਧਤ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਸੀ ਅਤੇ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਵਾਰਾਣਸੀ 'ਚ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀਆਈਐੱਸਐੱਫ) ਕਰਮਚਾਰੀਆਂ ਨੇ ਜਹਾਜ਼ ਤੋਂ ਉਤਰਦੇ ਹੀ ਇਕ ਵਿਅਕਤੀ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਸਥਾਨਕ ਫੂਲਪੁਰ ਥਾਣਾ ਪੁਲਸ ਦੇ ਹਵਾਲੇ ਕਰ ਦਿੱਤਾ। ਥਾਣਾ ਇੰਚਾਰਜ ਪ੍ਰਵੀਨ ਕੁਮਾਰ ਸਿੰਘ ਨੇ ਦੱਸਿਆ ਕਿ ਉਸ ਵਿਅਕਤੀ ਨੇ ਉਡਾਣ ਦੌਰਾਨ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਸਿੰਘ ਨੇ ਦੱਸਿਆ,''ਉਸ ਨੂੰ (ਕਾਕਪਿਟ 'ਚ ਪ੍ਰਵੇਸ਼ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ) ਉਤਰਦੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਸਾਨੂੰ ਸੌਂਪ ਦਿੱਤਾ ਗਿਆ। ਸਾਰੇ 9 ਲੋਕ ਬੈਂਗਲੁਰੂ ਦੇ ਰਹਿਣ ਵਾਲੇ ਸਨ ਅਤੇ ਤੀਰਥ ਯਾਤਰਾ ਲਈ ਵਾਰਾਣਸੀ ਆਏ ਸਨ। ਉਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਅੱਗੇ ਦੀ ਕਾਰਵਾਈ ਉਸ ਦੇ ਆਧਾਰ 'ਤੇ ਕੀਤੀ ਜਾਵੇਗੀ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਬਾ ਸਮਾਗਮਾਂ 'ਚ "ਮੁਸਲਮਾਨਾਂ ਦੀ NO Entry" ਵਿਵਾਦ 'ਤੇ ਪੰਡਿਤ ਧੀਰੇਂਦਰ ਸ਼ਾਸਤਰੀ ਦਾ ਵੱਡਾ ਬਿਆਨ
NEXT STORY