ਸੁਕਮਾ (ਵਾਰਤਾ)- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ’ਚ ਇਕ ਮਹਿਲਾ ਸਮੇਤ 8 ਨਕਸਲੀਆਂ ਨੇ ਪੁਲਸ ਦੇ ਸਾਹਮਣੇ ਸਰੰਡਰ ਕਰ ਦਿੱਤਾ ਹੈ। ਪੁਲਸ ਸੂਤਰਾਂ ਅਨੁਸਾਰ ਨਕਸਲ ਖ਼ਾਤਮਾ ਮੁਹਿੰਮ ਦੇ ਅਧੀਨ ਛੱਤੀਸਗੜ੍ਹ ਸ਼ਾਸਨ ਦੀ ਮੁੜ ਵਸੇਬਾ ਨੀਤੀ ਦੇ ਪ੍ਰਚਾਰ-ਪ੍ਰਸਾਰ ਅਤੇ ਸੁਕਮਾ ਪੁਲਸ ਵਲੋਂ ਚਲਾਈ ਜਾ ਰਹੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਡੀ.ਏ.ਕੇ.ਐੱਮ.ਐੱਸ. ਪ੍ਰਧਾਨ ਅਤੇ ਇਕ ਲੱਖ ਦਾ ਇਨਾਮੀ ਮਾੜਵੀ ਬਾਮਨ, ਮੜਕਾਮੀ ਲਖਮੇ, ਮੁਕੇਸ਼, ਪੋੜਿਆਮੀ ਜੋਗਾ, ਕੁਰਾਮੀ ਮਾਸਾ ਅਤੇ ਡੀ.ਏ.ਕੇ.ਐੱਮ.ਐੱਸ. ਮੈਂਬਰ ਕਵਾਸੀ ਨੰਦਾ ਨੇ ਸਮਰਪਣ ਕਰ ਦਿੱਤਾ। ਸਮਰਪਣ ਕਰਨ ਵਾਲੇ ਨਕਸਲੀ ਕਈ ਵੱਡੀਆਂ ਘਟਨਾਵਾਂ ’ਚ ਵੀ ਸ਼ਾਮਲ ਰਹੇ ਹਨ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਦੌਰਾਨ ਬੰਬ ਦੀ ਤਰ੍ਹਾਂ ਫਟਿਆ ਮੋਬਾਇਲ, ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ
ਪੁਲਸ ਅਧਿਕਾਰੀਆਂ ਅਨੁਸਾਰ ਆਤਮ ਸਮਰਪਿਤ ਨਕਸਲੀਆਂ ਨੂੰ ਰਾਜ ਸ਼ਾਸਨ ਦੇ ਮੁੜ ਵਸੇਬਾ ਨੀਤੀ ਦੇ ਅਧੀਨ ਮਦਦ ਰਾਸ਼ੀ ਅਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਨਕਸਲੀਆਂ ਦੇ ਮੈਡੀਕਲ ਟੀਮ ਦਾ ਹਿੱਸਾ ਬਣ ਕੇ ਮੁਕਾਬਲੇ ਆਦਿ ’ਚ ਜ਼ਖਮੀ ਹੋਣ ਵਾਲੇ ਨਕਸਲੀਆਂਦਾ ਇਲਾਜ ਦਾ ਕੰਮ ਕਰਨ ਵਾਲੀ ਮਹਿਲਾ ਨਕਸਲੀ ਕਮਾਂਡਰ ਬਦਰੀ ਨੇ ਵੀ ਆਤਮ ਸਮਰਪਣ ਕੀਤਾ ਹੈ। ਉਕਤ ਮਹਿਲਾ ਨਕਸਲੀ ’ਤੇ 2 ਲੱਖ ਰੁਪਏ ਦਾ ਇਨਾਮ ਸੀ। 206 ਕੋਬਰਾ ਬਟਾਲੀਅਨ ਅਤੇ ਜ਼ਿਲ੍ਹਾ ਪੁਲਸ ਫ਼ੋਰਸ ਦੀ ਕੋਸ਼ਿਸ਼ ਨਾਲ ਕਮਾਂਡਰ ਬਦਰੀ ਨੇ ਆਤਮਸਮਰਪਣ ਕੀਤਾ। ਸਰੰਡਰ ਕਰਨ ਵਾਲੇ ਨਕਸਲੀਆਂ ਤੋਂ ਪੁਲਸ ਨੂੰ ਕਈ ਅਹਿਮ ਜਾਣਕਾਰੀਆਂ ਮਿਲੀਆਂ ਸਨ, ਜਿਸ ਨਾਲ ਫ਼ੋਰਸ ਨੂੰ ਸਫ਼ਲਤਾ ਮਿਲੇਗੀ।
ਇਹ ਵੀ ਪੜ੍ਹੋ : VIP ਕੁਰਸੀ ਛੱਡ ਜਦੋਂ PM ਮੋਦੀ ਨੇ ਮਜ਼ਦੂਰਾਂ ਨਾਲ ਜ਼ਮੀਨ ’ਤੇ ਬੈਠ ਖਿੱਚਵਾਈ ਫ਼ੋਟੋ, ਵੀਡੀਓ ਹੋਇਆ ਵਾਇਰਲ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਨਵੀ ਮੁੰਬਈ ’ਚ ਇਕ ਸਕੂਲ ਦੇ 16 ਵਿਦਿਆਰਥੀ ਕੋਰੋਨਾ ਪਾਜ਼ੇਟਿਵ, ਕਤਰ ਤੋਂ ਪਰਤਿਆ ਸੀ ਇਕ ਬੱਚੇ ਦਾ ਪਿਤਾ
NEXT STORY