ਕਾਠਮੰਡੂ (ਭਾਸ਼ਾ): ਨੇਪਾਲ ਦੇ ਕਾਠਮੰਡੂ ਜ਼ਿਲ੍ਹੇ ਵਿਚ ਇਕ ਭਾਰਤੀ ਨਾਗਰਿਕ ਸਮੇਤ ਦੋ ਵਿਅਕਤੀਆਂ ਨੂੰ 1.4 ਕਰੋੜ ਨੇਪਾਲੀ ਰੁਪਏ ਗੈਰ ਕਾਨੂੰਨੀ ਢੰਗ ਨਾਲ ਰੱਖਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਪੁਲਸ ਨੇ ਸੋਮਵਾਰ ਨੂੰ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਸਰਕਾਰ ਨੂੰ ਕੋਵਿਡ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਕਰਨ ਦੀ ਅਪੀਲ
ਕਾਠਮੰਡੂ ਮੈਟਰੋਪਾਲੀਟਨ ਪੁਲਸ ਖੇਤਰ ਦੀ ਇਕ ਪੁਲਸ ਟੀਮ ਨੇ ਭਾਰਤ ਦੇ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਸਨੀਕ ਅਮਿਤ ਕੁਮਾਰ ਗੁਪਤਾ (30) ਅਤੇ ਕਪਿਲਵਸਤੂ ਜ਼ਿਲ੍ਹਾ ਵਸਨੀਕ ਸੰਗਮ ਥਾਰੂ (22) ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੂੰ ਇਕ ਨਿਯਮਿਤ ਸੁਰੱਖਿਆ ਜਾਂਚ ਦੇ ਦੌਰਾਨ ਦੋਹਾਂ ਦੀ ਕਾਰ ਵਿਚੋਂ 1.47 ਕਰੋੜ ਰੁਪਏ ਮਿਲੇ ਅਤੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਨਕਦੀ ਕਾਰ ਵਿਚ ਤਿੰਨ ਬੈਗਾਂ ਵਿਚ ਲੁਕੋ ਕੇ ਰੱਖੀ ਗਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਕ ਸਾਲ ਦੇ ਬੱਚੇ ਦੇ ਗਲ਼ੇ 'ਚ ਫਸੀ ਬੈਟਰੀ, ਡਾਕਟਰਾਂ ਨੇ ਇਸ ਤਰ੍ਹਾਂ ਬਚਾਈ ਜਾਨ
NEXT STORY