ਮੇਰਠ (ਭਾਸ਼ਾ)- ਮੇਰਠ ਦੇ ਬਹੁ-ਚਰਚਿਤ ਸੌਰਭ ਕਤਲ ਕੇਸ ਦੀ ਮੁਲਜ਼ਮ ਮੁਸਕਾਨ ਤੇ ਉਸ ਦੇ ਕਥਿਤ ਪ੍ਰੇਮੀ ਸਾਹਿਲ ਨੂੰ ਮੰਗਲਵਾਰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੌਧਰੀ ਚਰਨ ਸਿੰਘ ਜ਼ਿਲ੍ਹਾ ਜੇਲ੍ਹ ਤੋਂ ਜ਼ਿਲ੍ਹਾ ਤੇ ਸੈਸ਼ਨ ਅਦਾਲਤ ’ਚ ਪੇਸ਼ ਕੀਤਾ ਗਿਆ। ਦੋਹਾਂ ਕੋਲੋਂ ਅਦਾਲਤ ’ਚ ਵੱਖ-ਵੱਖ ਲਵਾਲ ਪੁੱਛੇ ਗਏ। ਲੱਗਭਗ 46 ਮਿੰਟ ਚੱਲੀ ਸੁਣਵਾਈ ਤੋਂ ਬਾਅਦ ਉਨ੍ਹਾਂ ਨੂੰ ਜੁਡੀਸ਼ੀਅਲ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਗਿਆ। ਮਾਮਲੇ ਦੀ ਅਗਲੀ ਸੁਣਵਾਈ 28 ਅਪ੍ਰੈਲ ਨੂੰ ਹੋਵੇਗੀ।
ਇਹ ਵੀ ਪੜ੍ਹੋ - 2 ਨਹੀਂ ਕਿਸਾਨਾਂ ਨੂੰ ਮਿਲੇਗਾ 4 ਗੁਣਾ ਮੁਆਵਜ਼ਾ, CM ਯਾਦਵ ਨੇ ਕਰ 'ਤਾ ਵੱਡਾ ਐਲਾਨ
ਜਾਣਕਾਰੀ ਮੁਤਾਬਕ ਅਦਾਲਤ ’ਚ ਸਾਹਿਲ ਕੋਲੋਂ ਪਹਿਲਾਂ ਸਵਾਲ ਪੁੱਛੇ ਗਏ। ਉਸ ਤੋਂ ਬਾਅਦ ਮੁਸਕਾਨ ਨੂੰ ਉਸ ਦੀ 6 ਮਹੀਨੇ ਦੀ ਬੇਟੀ ਨਾਲ ਪੇਸ਼ ਕੀਤਾ ਗਿਆ। ਇਸਤਗਾਸਾ ਪੱਖ ਅਨੁਸਾਰ ਮਾਮਲੇ ’ਚ 22 ਗਵਾਹ ਪਹਿਲਾਂ ਹੀ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਪੀੜਤ ਧਿਰ ਨੇ ਮੁਲਜ਼ਮਾਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ ਹੈ। ਇਹ ਮਾਮਲਾ 3 ਮਾਰਚ, 2025 ਦੀ ਰਾਤ ਦਾ ਹੈ ਜਦੋਂ ਸੌਰਭ ਦਾ ਕਤਲ ਕੀਤਾ ਗਿਆ। ਪੁਲਸ ਜਾਂਚ ਅਨੁਸਾਰ ਉਸ ਨੂੰ ਪਹਿਲਾਂ ਬੇਹੋਸ਼ ਕਰ ਦਿੱਤਾ ਗਿਆ। ਫਿਰ ਚਾਕੂ ਮਾਰ ਕੇ ਕਤਲ ਦਿੱਤਾ ਗਿਆ। ਉਸ ਦੇ ਸਰੀਰ ਦੇ ਟੁਕੜੇ ਕਰ ਦਿੱਤੇ ਗਏ। ਟੁਕੜਿਆਂ ਨੂੰ ਨੀਲੇ ਡਰੱਮ ’ਚ ਰਖ ਕੇ ਸੀਮਿੰਟ ਨਾਲ ਬੰਦ ਕਰ ਦਿੱਤਾ ਗਿਆ। ਮੁਲਜ਼ਮਾਂ ਨੂੰ ਬਾਅਦ ’ਚ ਹਿਮਾਚਲ ਪ੍ਰਦੇਸ਼ ’ਚ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ - 22, 23, 24, 25 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਹਨ੍ਹੇਰੀ-ਤੁਫ਼ਾਨ ਦੇ ਨਾਲ-ਨਾਲ ਲੂ ਦਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
IRS ਅਧਿਕਾਰੀ ਦੀ ਧੀ ਦਾ ਚਾਰਜਰ ਨਾਲ ਗਲਾ ਘੁੱਟ ਕਰ 'ਤਾ ਕਤਲ, ਪੁਰਾਣੇ ਨੌਕਰ 'ਤੇ ਸ਼ੱਕ!
NEXT STORY