ਨਵੀਂ ਦਿੱਲੀ- ਕਾਂਗਰਸ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਾਲ 17 ਅਪ੍ਰੈਲ ਨੂੰ ਲੋਕ ਸਭਾ ਵਿਚ ਸੰਵਿਧਾਨ ਸੋਧ ਬਿੱਲ ਪਾਸ ਕਰਵਾਉਣ ਵਿਚ ਅਸਫਲ ਰਹਿਣ ਕਾਰਨ ਹੋਈ ‘ਸ਼ਰਮਿੰਦਗੀ’ ਦੀ ਭਰਪਾਈ ਕਰਨ ਲਈ ਵਿਰੋਧੀ ਧਿਰ ’ਤੇ ‘ਹਮਲਾ’ ਕਰ ਰਹੇ ਹਨ ਅਤੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰ ਰਹੇ ਹਨ। ਵਿਰੋਧੀ ਪਾਰਟੀ ਨੇ ਕਿਹਾ ਕਿ ਸ਼ਾਹ ਦੇ ਲਾਲਚ ਕਾਰਨ ਅਜਿਹੇ ਕਈ ਆਗੂ ਹੁਣ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਣ ਲਈ ਆਕਰਸ਼ਿਤ ਹੋ ਰਹੇ ਹਨ, ਜੋ ਮਹਿਜ਼ 2 ਸਾਲ ਪਹਿਲਾਂ ਭਾਜਪਾ-ਵਿਰੋਧੀ ਏਜੰਡੇ ਦੇ ਦਮ ’ਤੇ ਚੁਣੇ ਗਏ ਸਨ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਲਿਖਿਆ ਕਿ ਕੇਂਦਰੀ ਗ੍ਰਹਿ ਮੰਤਰੀ ਵਿਰੋਧੀ ਧਿਰ ’ਤੇ ਆਪਣੇ ਲਗਾਤਾਰ ਹਮਲੇ ਅਤੇ ਭਾਰਤੀ ਲੋਕਤੰਤਰ ਨੂੰ ਕਮਜ਼ੋਰ ਕਰਨ ਦੀ ਆਪਣੀ ਮੁਹਿੰਮ ਨੂੰ ਜਾਰੀ ਰੱਖ ਰਹੇ ਹਨ, ਤਾਂ ਜੋ 17 ਅਪ੍ਰੈਲ, 2026 ਨੂੰ ਲੋਕ ਸਭਾ ਵਿਚ ਹੋਈ ਆਪਣੀ ਉਸ ਸ਼ਰਮਨਾਕ ਹਾਰ ਦੀ ਭਰਪਾਈ ਕਰ ਸਕਣ, ਜਦੋਂ ਉਹ ਹੱਦਬੰਦੀ ਬਿੱਲ ਨੂੰ ਪਾਸ ਕਰਵਾਉਣ ਵਿਚ ਅਸਫਲ ਰਹੇ ਸਨ। ਰਮੇਸ਼ ਨੇ ਕਿਹਾ ਕਿ ਉਨ੍ਹਾਂ ਦੇ ਲਾਲਚਾਂ ਕਾਰਨ ਅਜਿਹੇ ਕਈ ਲੋਕ ਹੁਣ ਭਾਜਪਾ ਵਿਚ ਸ਼ਾਮਲ ਹੋਣ ਲਈ ਆਕਰਸ਼ਿਤ ਹੋ ਰਹੇ ਹਨ, ਜੋ ਮਹਿਜ਼ ਦੋ ਸਾਲ ਪਹਿਲਾਂ ਭਾਜਪਾ-ਵਿਰੋਧੀ ਏਜੰਡੇ ਦੇ ਦਮ ’ਤੇ ਚੁਣੇ ਗਏ ਸਨ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਦਿੱਤੇ ਜਾ ਰਹੇ ਲਾਲਚ ਅਤੇ ਲਾਭ ਇੰਨੇ ਵੱਡੇ ਹਨ ਕਿ ਉਨ੍ਹਾਂ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ।
ਉਨ੍ਹਾਂ ਅੱਗੇ ਕਿਹਾ ਕਿ ਗ੍ਰਹਿ ਮੰਤਰੀ ਇਕ ਪੂਰੀ ਤਰ੍ਹਾਂ ਬੇਰਹਿਮ ਅਤੇ ਮੌਕਾਪ੍ਰਸਤ ਮੁਹਿੰਮ ਚਲਾ ਰਹੇ ਹਨ, ਜਿਸ ਨੂੰ ਭਰਪੂਰ ਸਾਧਨਾਂ ਦੀ ਹਮਾਇਤ ਹਾਸਲ ਹੈ। ਇਹ ਮੁਹਿੰਮ ਬਿਲਕੁਲ ਮਿਊਚਲ ਫੰਡ ਇੰਡਸਟਰੀ ਵਾਂਗ ਹੈ, ਜੋ ਵੱਖ-ਵੱਖ ਵਿਅਕਤੀਆਂ ਦੀਆਂ ਲੋੜਾਂ ਮੁਤਾਬਕ ਵੱਖ-ਵੱਖ ਸਕੀਮਾਂ ਅਤੇ ‘ਉਤਪਾਦ’ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦੇ ਨੈਤਿਕ ਪਤਨ ਦੀ ਕੋਈ ਹੱਦ ਨਹੀਂ ਹੈ ਪਰ ਉਹ ਆਪਣੇ ਅੰਤਿਮ ਮਕਸਦ ਵਿਚ ਸਫ਼ਲ ਨਹੀਂ ਹੋਣਗੇ।
ਬਿਹਾਰ ਲਈ ਜੰਗ ਕਿਵੇਂ ਮੁਨਾਫ਼ੇ ’ਚ ਬਦਲੀ
NEXT STORY