ਜਲੰਧਰ (ਬਿਊਰੋ) - ਭਾਰਤ ਦੇ ਗੁਆਂਢੀ ਦੇਸ਼ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਾਪਕਸ਼ੇ ਵਲੋਂ ਦੇਸ਼ 'ਚ ਗਊ-ਹੱਤਿਆ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਹਾਲਾਂਕਿ ਇਸ ਪ੍ਰਸਤਾਵ ਬਾਰੇ ਅਜੇ ਵਿਚਾਰ ਚਰਚਾ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਪਰ ਇਸਦੇ ਪਿੱਛੇ ਵੀ ਕਈ ਕਾਰਨ ਹਨ।
ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ
ਸ਼੍ਰੀਲੰਕਾ ਦੀ ਅਬਾਦੀ ਲਗਭਗ 2.20 ਕਰੋੜ ਹੈ। ਜੇਕਰ ਧਰਮ ਦੇ ਅਧਾਰ ’ਤੇ ਵਰਗੀਕਰਨ ਕੀਤਾ ਜਾਵੇ ਤਾਂ 70 ਫ਼ੀਸਦੀ ਅਬਾਦੀ ਬੁੱਧ ਧਰਮ ਨੂੰ ਮੰਨਣ ਵਾਲੇ ਹਨ। 12.5 ਫ਼ੀਸਦ ਹਿੰਦੂ ਧਰਮ , 9.7 ਫ਼ੀਸਦ ਇਸਲਾਮ ਅਤੇ 7.4 ਫ਼ੀਸਦ ਈਸਾਈ ਧਰਮ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਵਧੇਰੇ ਅਬਾਦੀ ਬੁੱਧ ਧਰਮ ਅਤੇ ਹਿੰਦੂ ਧਰਮ ਦੇ ਪੈਰੋਕਾਰਾਂ ਦੀ ਹੈ। ਜੋ ਕਿ ਪਸ਼ੂਆਂ ਦੀ ਹੱਤਿਆ ਦੇ ਵਿਰੁੱਧ ਹਨ। ਹਾਲਾਂਕਿ ਸ਼੍ਰੀਲੰਕਾ ਦੀ ਕੁੱਲ ਅਬਾਦੀ ਦਾ 99 ਫ਼ੀਸਦ ਹਿੱਸਾ ਮਾਸ ਖਾਣ ਵਾਲਾ ਹੈ। ਜਿਸ 'ਚ ਸਮੁੰਦਰੀ ਮੀਟ, ਮੁਰਗਾ ਅਤੇ ਸੂਰ ਦਾ ਮਾਸ ਸ਼ਾਮਲ ਹੈ। ਪਰ ਬੋਧੀ ਅਤੇ ਹਿੰਦੂ ਗਾਂ ਦਾ ਮੀਟ ਨਹੀਂ ਖਾਂਦੇ।
ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
ਇਹ ਤਾਂ ਸਪਸ਼ਟ ਹੈ ਕਿ ਹਿੰਦੂ ਧਰਮ ਦੇ ਲੋਕ ਗਊ ਦੀ ਪੂਜਾ ਕਰਦੇ ਹਨ ਤੇ ਉਹ ਗਊ ਹੱਤਿਆ ਨੂੰ ਪਾਪ ਸਮਝਦੇ ਹਨ। ਪਰ ਬੋਧੀਆਂ ਦੁਆਰਾ ਇਸ ਦਾ ਸੇਵਨ ਨਾ ਕਰਨਾ ਹਜ਼ਾਰਾਂ ਸਾਲਾਂ ਤੋਂ ਭਾਰਤੀ ਸੱਭਿਅਤਾ ਦੇ ਪ੍ਰਭਾਵ ਦਾ ਨਤੀਜਾ ਹੈ। ਪਰ ਪਿਛਲੇ 10-15 ਸਾਲਾਂ 'ਚ ਸ਼੍ਰੀਲੰਕਾ ਦੀ ਰਾਜਨੀਤੀ 'ਚ ਗਊ ਹੱਤਿਆ ਇੱਕ ਵੱਡਾ ਮੁੱਦਾ ਬਣ ਗਿਆ ਹੈ। ਹਾਲਾਂਕਿ 2009 'ਚ ਸ਼੍ਰੀਲੰਕਾ ਦੇ ਪਾਰਲੀਮੈਂਟ ਹਾਊਸ 'ਚ ਇੱਕ ਬਿਲ ਪੇਸ਼ ਕੀਤਾ ਗਿਆ ਸੀ। ਜਿਸ 'ਚ ਗਊ ਹੱਤਿਆ ’ਤੇ ਪੂਰਨ ਪਾਬੰਦੀ ਲਗਾਉਣ ਦਾ ਪ੍ਰਸਤਾਵ ਸੀ ਪਰ ਉਸ ਸਮੇਂ ਪਾਸ ਨਹੀਂ ਹੋਇਆ।
ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਅਜਿਹਾ ਇਸ ਕਰਕੇ ਹੋਇਆ ਕਿਉਂਕਿ ਇਸ ਸਬੰਧੀ ਪਹਿਲਾਂ ਹੀ ਕਾਨੂੰਨ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਇਸ ਮੁੱਦੇ ਬਾਰੇ ਹੋਰ ਸਾਰੀ ਜਾਣਕਾਰੀ ਹਾਸਲ ਕਰਨ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...
ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਹੋ ਕੇ ਪੰਛੀਆਂ ਵਾਂਗ ਦਿਓ ਹੁਣ ਆਪਣੇ ਸੁਫ਼ਨਿਆਂ ਨੂੰ ਉਡਾਣ
'ਕੰਗਣਾ 100 ਕਰੋੜ ਦੀ ਬੀਬੀ ਹਨ, ਇਸ ਲਈ ਉਨ੍ਹਾਂ ਲਈ ਸਾਰੇ ਬੋਲਣਗੇ'
NEXT STORY