ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਥਾਰਪਾਰਕਰ ’ਚ ਇਕ ਹਿੰਦੂ ਨੌਜਵਾਨ ਨੂੰ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰਨ ਦੇ ਚੱਲਦੇ ਉਸ ਦੀ ਹੱਤਿਆ ਕਰਕੇ ਲਾਸ਼ ਨੂੰ ਕਸਬੇ ਦੇ ਬਾਹਰ ਦਰੱਖ਼ਤ ਨਾਲ ਲਟਕਾ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਅਜੇ ਤਾਂ ਪੁਲਸ ਆਤਮ ਹੱਤਿਆ ਦਾ ਕੇਸ ਦਰਜ ਕਰੇਗੀ। ਇਸ ਮੌਕੇ ਸਾਰੇ ਹੈਰਾਨ ਇਸ ਲਈ ਸਨ, ਕਿਉਂਕਿ ਦਰੱਖ਼ਤ ਨਾਲ ਲਟਕਾਉਣ ਦੇ ਬਾਵਜੂਦ ਲਾਸ਼ ਦੇ ਪੈਰ ਜ਼ਮੀਨ ’ਤੇ ਲੱਗ ਰਹੇ ਸੀ। ਲਾਸ਼ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਨੌਜਵਾਨ ਖ਼ੁਦਕੁਸ਼ੀ ਕਰ ਹੀ ਨਹੀਂ ਸਕਦਾ।
ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼
ਸੂਤਰਾਂ ਅਨੁਸਾਰ ਥਾਰਪਾਰਕਰ ਵਾਸੀ ਹੀਰੋ ਮੇਗਵਾਰ ਕੁਝ ਦਿਨਾਂ ਤੋਂ ਪਰਿਵਾਰ ਨੂੰ ਦੱਸ ਰਿਹਾ ਸੀ ਕਿ ਕਸਬੇ ਦੇ ਕੁਝ ਲੋਕ ਉਸ ਨੂੰ ਇਸਲਾਮ ਕਬੂਲ ਕਰਨ ਲਈ ਦਬਾਅ ਪਾ ਰਹੇ ਹਨ। ਉਸ ਨੇ ਸਾਰਿਆਂ ਨੂੰ ਇਨਕਾਰ ਕਰ ਦਿੱਤਾ ਸੀ ਕਿ ਉਹ ਇਸਲਾਮ ਕਬੂਲ ਨਹੀਂ ਕਰ ਸਕਦਾ। ਇਸ ਗੱਲ ਦੀ ਸ਼ਿਕਾਇਤ ਕਸਬੇ ਵਿਚ ਸਥਾਪਤ ਪੁਲਸ ਚੌਂਕੀ ’ਚ 27 ਮਈ ਨੂੰ ਲਿਖਤੀ ਕੀਤੀ ਗਈ ਸੀ। ਪੁਲਸ ਵੱਲੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਕਾਰਨ ਹੀਰੋ ਪ੍ਰੇਸ਼ਾਨ ਰਹਿੰਦਾ ਸੀ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ
ਬੀਤੀ ਰਾਤ ਉਹ ਬਾਜ਼ਾਰ ਤੋਂ ਸਾਮਾਨ ਖਰੀਦਣ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਅੱਜ ਲੋਕਾਂ ਨੇ ਸਵੇਰੇ ਦਰੱਖ਼ਤ ਨਾਲ ਉਸ ਦੀ ਲਾਸ਼ ਲਟਕੀ ਹੋਈ ਵੇਖੀ। ਪਰਿਵਾਰਕ ਮੈਂਬਰਾਂ ਨੇ ਜਦੋਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਲਾਸ਼ ਦੇ ਗਲੇ ਵਿਚ ਰੱਸੀ ਪਾ ਕੇ ਦਰੱਖ਼ਤ ਨਾਲ ਲਟਕਾਇਆ ਗਿਆ ਸੀ ਪਰ ਹੀਰੋ ਦੇ ਪੈਰ ਜ਼ਮੀਨ ’ਤੇ ਲੱਗੇ ਹੋਏ ਸਨ। ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਖ਼ੁਦਕੁਸ਼ੀ ਦਾ ਮਾਮਲਾ ਦਰਜ ਕਰ ਦਿੱਤਾ। ਪਰਿਵਾਰ ਵਾਲਿਆਂ ਨੇ 27 ਮਈ ਨੂੰ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਕਾਪੀ ਉਨ੍ਹਾਂ ਨੇ ਪੁਲਸ ਨੂੰ ਸੌਂਪੀ ਪਰ ਪੁਲਸ ਨੇ ਕੁਝ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕਾਂਡ: ਬੀਬੀ ਜਗੀਰ ਕੌਰ ਨੇ ਸੁਰੱਖਿਆ ਵਾਪਸ ਲੈਣ ’ਤੇ ਘੇਰੀ ਪੰਜਾਬ ਸਰਕਾਰ (ਵੀਡੀਓ)
ਅਕਾਲੀ ਆਗੂ ਤਲਬੀਰ ਗਿੱਲ ਦਾ ਖੁਲਾਸਾ, 2 ਵਾਰ ਗੋਲੀਆਂ ਨਾਲ ਹੋ ਚੁੱਕਾ ਹਮਲਾ, ਲੰਮੇ ਸਮੇਂ ਤੋਂ ਮਿਲ ਰਹੀਆਂ ਧਮਕੀਆਂ
NEXT STORY