ਗੁਰਦਾਸਪੁਰ (ਵਿਨੋਦ) : ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਲਗਭਗ ਡੇਢ ਮਹੀਨੇ ਪਹਿਲਾਂ ਅਗਵਾ ਹੋਈ 12-13 ਸਾਲਾ ਹਿੰਦੂ ਕੁੜੀ ਨੂੰ ਪੁਲਸ ਨੇ ਲਾਹੌਰ ਤੋਂ ਬਰਾਮਦ ਕੀਤਾ ਹੈ। ਇਸ ਸਬੰਧੀ ਕਰਾਚੀ ਦੇ ਅਗਵਾ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ਼ ਐੱਫ. ਆਈ. ਆਰ ਵੀ ਦਰਜ ਕੀਤੀ ਗਈ ਸੀ ਪਰ ਹੁਣ ਪੁਲਸ ਦਾ ਕਹਿਣਾ ਹੈ ਕਿ ਕੁੜੀ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਣ ਕਰਕੇ ਅਗਵਾ ਕਰਨ ਵਾਲੇ ਨਾਲ ਹੀ ਨਿਕਾਹ ਕਰ ਲਿਆ ਹੈ ਜਦਕਿ ਕੁੜੀ ਦੇ ਮਾਂ-ਪਿਓ ਦਾ ਕਹਿਣਾ ਹੈ ਕਿ ਪੁਲਸ ਗੁੰਮਰਾਹ ਕਰ ਰਹੀ ਹੈ ਅਤੇ ਦੋਸ਼ੀ ਨੂੰ ਬਚਾਉਣ ਦੀ ਕੌਸ਼ਿਸ ਕਰ ਰਹੀ ਹੈ।
ਇਹ ਵੀ ਪੜ੍ਹੋ- ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਭਾਰਤੀ ਵਿਦਿਆਰਥੀਆਂ ਨੇ ਕੈਨੇਡਾ 'ਚ ਕੀਤਾ ਪ੍ਰਦਰਸ਼ਨ
ਸੂਤਰਾਂ ਅਨੁਸਾਰ ਕਰਾਚੀ ਦੀ ਸ਼ਾਹਬਾਦ ਪੁਲਸ ਨੇ ਦੱਸਿਆ ਕਿ 12-13 ਸਾਲਾ ਹਿੰਦੂ ਕੁੜੀ ਦੁਆ ਜੇਹਰਾ 13 ਫਰਵਰੀ ਨੂੰ ਕਰਾਚੀ ਤੋਂ ਲਾਪਤਾ ਹੋਈ ਸੀ ਅਤੇ ਦੁਆ ਦੇ ਪਰਿਵਾਰ ਦੀ ਸ਼ਿਕਾਇਤ ’ਤੇ ਦੋਸ਼ੀ ਅਬਦੁੱਲਾ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਉਸ ਵੇਲੇ ਤੋਂ ਹੀ ਕੁੜੀ ਅਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਸੀ। ਅੱਜ ਦੁਆ ਜੇਹਰਾ ਨੂੰ ਲਾਹੌਰ ਦੇ ਇਕ ਘਰ ਤੋਂ ਬਰਾਮਦ ਕੀਤਾ ਗਿਆ। ਇਸ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਦੁਆ ਜੇਹਰਾ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਣ ਕਰਕੇ ਅਬਦੁੱਲਾ ਨਾਲ ਨਿਕਾਹ ਕਰ ਲਿਆ ਹੈ ਅਤੇ ਨਿਕਾਹ ਦੇ ਕਾਗਜ਼ ਵੀ ਦੋਸ਼ੀ ਦੇ ਕੋਲ ਹਨ। ਪੁਲਸ ਨੇ ਕਿਹਾ ਕਿ ਨਿਕਾਹ ਸਬੰਧੀ ਕਾਗਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਹੁਣ ਪੁਲਸ ਦੁਆ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਨਹੀਂ ਸੌਂਪ ਸਕਦੀ।
ਇਹ ਵੀ ਪੜ੍ਹੋ- ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ, ਗੋਲਡੀ ਬਰਾੜ ਟਾਪ ’ਤੇ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪਾਕਿਸਤਾਨ 'ਚ ਜਨਤਾ ਦੀ ਵਧੀ ਮੁਸ਼ਕਲ, 40 ਰੁਪਏ 'ਚ ਮਿਲ ਰਹੀ ਤੰਦੂਰੀ ਰੋਟੀ
NEXT STORY