ਇਸਲਾਮਾਬਾਦ—ਪਾਕਿਸਤਾਨ 'ਚ ਸ਼ਨੀਵਾਰ ਤੋਂ ਪੈਟਰੋਲ 4.26 ਰੁਪਏ ਅਤੇ ਡੀਜ਼ਲ 4.50 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਕੌਮਾਂਤਰੀ ਬਾਜ਼ਾਰ 'ਚ ਤੇਲ ਦੀਆਂ ਕੀਮਤਾਂ 'ਚ ਵਾਧਾ ਅਤੇ ਡਾਲਰ ਦੀ ਤੁਲਨਾ 'ਚ ਰੁਪਏ ਦੇ ਕਮਜ਼ੋਰ ਪੈਣ ਕਾਰਨ ਪੈਟਰੋਲੀਅਮ ਪਦਾਰਥਾਂ ਦੀ ਕੀਮਤ 'ਚ ਵਾਧਾ ਕੀਤਾ ਹੈ। ਪਾਕਿਸਤਾਨ 'ਚ ਪੈਟਰੋਲ ਦਾ ਭਾਅ ਜੂਨ ਮਹੀਨੇ ਲਈ 4.26 ਰੁਪਏ ਪ੍ਰਤੀ ਲੀਟਰ ਵਧ ਕੇ 112.68 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਅਤੇ ਹਾਈ ਸਪੀਡ ਡੀਜ਼ਲ 4.50 ਰੁਪਏ ਮਹਿੰਗਾ ਹੋ ਕੇ 126.82 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਵਾਧੇ ਤੋਂ ਇਲਾਵਾ ਇਥੇ ਮਿੱਟੀ ਦਾ ਤੇਲ 1.69 ਰੁਪਏ ਪ੍ਰਤੀ ਲੀਟਰ ਅਤੇ ਹਲਕਾ ਡੀਜ਼ਲ 1.68 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਹੈ। ਇਥੇ ਦੋਵਾਂ ਉਤਪਾਦਾਂ ਦੇ ਭਾਅ ਕ੍ਰਮਵਾਰ 98.46 ਅਤੇ 88.62 ਰੁਪਏ ਪ੍ਰਤੀ ਲੀਟਰ ਹੋ ਗਏ ਹਨ। ਸਰਕਾਰ ਨੇ ਮਈ ਮਹੀਨੇ 'ਚ ਵੀ ਪੈਟਰੋਲ ਪਦਾਰਥਾਂ ਦੇ ਭਾਅ 'ਚ 9.42 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਸੀ।
ਪਾਕਿ : ਜੂਨ 'ਚ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ
NEXT STORY