ਪਟਿਆਲਾ (ਬਲਜਿੰਦਰ, ਰਾਣਾ)- ਸਿਹਤ ਮੰਤਰੀ ਅਤੇ ਪਟਿਆਲਾ ਦਿਹਾਤੀ ਦੇ ਵਿਧਾਇਕ ਡਾ. ਬਲਬੀਰ ਸਿੰਘ ਨੂੰ ਜਿਣਸੀ ਸ਼ੋਸ਼ਣ ਅਤੇ ਫੌਜਦਾਰੀ ਸਾਜ਼ਿਸ਼ ਤਹਿਤ ਮਾਣਯੋਗ ਜੱਜ ਜੇ. ਐੱਮ. ਆਈ. ਸੀ. ਦਮਨਦੀਪ ਕਮਲ ਦੀ ਅਦਾਲਤ ਨੇ ਨੋਟਿਸ ਜਾਰੀ ਕਰਦਿਆਂ 23 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਸਿਹਤ ਮੰਤਰੀ ਖਿਲਾਫ ਪਟਿਆਲਾ ਤੋਂ ‘ਆਪ’ ਦੀ ਸਾਬਕਾ ਮਹਿਲਾ ਵਿੰਗ ਦੀ ਦਿਹਾਤੀ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਮੈਂਬਰ ਸ਼ਵੇਤਾ ਜਿੰਦਲ ਨੇ ਮਾਣਯੋਗ ਅਦਾਲਤ ’ਚ ਜਿਣਸੀ ਸ਼ੋਸ਼ਣ ਅਤੇ ਫੌਜਦਾਰੀ ਸਾਜ਼ਿਸ਼ ਦੇ ਮਾਮਲੇ ਵਿਚ ਸਬੂਤਾਂ ਸਮੇਤ ਸ਼ਿਕਾਇਤ ਦਾਇਰ ਕਰਵਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਬਦਲਿਆ ਮੌਸਮ! ਸਵੇਰੇ-ਸਵੇਰੇ ਸ਼ੁਰੂ ਹੋਈ ਬਰਸਾਤ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
ਸ਼ਵੇਤਾ ਜਿੰਦਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਕੋਲ ਠੋਸ ਸਬੂਤ ਹਨ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਡਾ. ਬਲਬੀਰ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਪੁੱਤਰ ਰਾਹੁਲ ਸੈਣੀ, ਦਫਤਰ ਇੰਚਾਰਜ ਜਸਵੀਰ ਸਿੰਘ ਗਾਂਧੀ, ਕੌਂਸਲਰ ਗੁਰਕ੍ਰਿਪਾਲ ਸਿੰਘ, ਗੁਰਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਨੂੰ ਵੀ ਪਾਰਟੀ ਬਣਾਇਆ ਗਿਆ ਹੈ। ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ ਸਿਹਤ ਮੰਤਰੀ, ਉਨ੍ਹਾਂ ਦਾ ਪੁੱਤਰ ਅਤੇ ਦਫਤਰ ਵਾਲੇ ਉਨ੍ਹਾਂ ’ਤੇ ਗਲਤ ਨਜ਼ਰ ਰੱਖਦੇ ਸਨ ਅਤੇ ਇਸ ਦੇ ਨਾਲ ਹੀ ਡਾ. ਬਲਬੀਰ ਸਿੰਘ ਵੱਲੋਂ ਗਲਤ ਤਰੀਕੇ ਨਾਲ ਛੂਹਣ ਦੀ ਵੀ ਗੱਲ ਆਖੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੀਆਂ 11 ਸਿਆਸੀ ਪਾਰਟੀਆਂ ਦੀ ਮਾਨਤਾ ਹੋ ਸਕਦੀ ਹੈ ਰੱਦ! List 'ਚ ਸਿਮਰਨਜੀਤ ਮਾਨ ਦੀ ਪਾਰਟੀ ਵੀ ਸ਼ਾਮਲ
ਸ਼ਵੇਤਾ ਜਿੰਦਲ ਨੇ ਸ਼ਿਕਾਇਤ ਮਾਣਯੋਗ ਅਦਾਲਤ ਨੂੰ ਦਿੱਤੀ ਹੈ, ਜਿਸ ਵਿਚ ਸਿਹਤ ਮੰਤਰੀ ’ਤੇ ਗੰਭੀਰ ਦੋਸ਼ ਲਗਾਏ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਦੋਂ ਵੀ ਦਫਤਰ ਜਾਂਦੀ ਸੀ ਤਾਂ ਉਨ੍ਹਾਂ ਨੂੰ ਗਲਤ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸ਼ਿਕਾਇਤਕਰਤਾ ਸ਼ਵੇਤਾ ਜਿੰਦਲ ਨੂੰ ਪਾਰਟੀ ਵਿਚੋਂ ਕੱਢਿਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੋਪੜ ਦੀ ਅਦਾਲਤ ਨੇ ਵੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਜ਼ਮੀਨ ਦੇ ਮਾਮਲੇ ’ਚ ਸਜ਼ਾ ਸੁਣਾਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ : ਅੰਤਰਰਾਜੀ Cyber ਗਿਰੋਹ ਦਾ ਪਰਦਾਫ਼ਾਸ਼, 50 ਕਰੋੜ ਦੀ ਠੱਗੀ ਕਰਨ ਵਾਲੇ 10 ਗ੍ਰਿਫ਼ਤਾਰ
NEXT STORY