ਪਾਤੜਾਂ (ਸਨੇਹੀ) : ਸਹਾਇਕ ਥਾਣੇਦਾਰ ਚਰਨਜੀਤ ਸਿੰਘ ਨੇ ਦੱਸਿਆ ਕਿ ਮਿਤੀ 28-6-2026 ਨੂੰ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਖਾਸਪੁਰ ਨਜ਼ਦੀਕ ਸੜਕ ’ਤੇ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲਸ ਨੇ ਮੌਕੇ ’ਤੇ ਜਾ ਕੇ ਦੇਖਿਆ ਕਿ ਉਸ ਅਣਪਛਾਤੇ ਵਿਅਕਤੀ ਦੇ ਸਿਰ ਅਤੇ ਲੱਤ ’ਤੇ ਸੱਟਾਂ ਦੇ ਕਾਫੀ ਨਿਸ਼ਾਨ ਸਨ ਅਤੇ ਸੜਕ ਵਿਚਕਾਰ ਵੀ ਖੂਨ ਲੱਗਾ ਹੋਇਆ ਸੀ। ਇਸ ਤੋਂ ਇਹ ਜਾਪਦਾ ਸੀ ਕਿ ਕਿਸੇ ਅਣਪਛਾਤੇ ਵਹੀਕਲ ਡਰਾਈਵਰ ਨੇ ਉਸ ਨੂੰ ਫੇਟ ਮਾਰੀ ਹੈ। ਪੁਲਸ ਵੱਲੋਂ ਲਾਸ਼ ਨੂੰ ਸ਼ਨਾਖਤ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਰੱਖਿਆ ਗਿਆ ਹੈ।
ਪੁਲਸ ਨੇ ਅਣਪਛਾਤੇ ਵਹੀਕਲ ਡਰਾਈਵਰ ਖਿਲਾਫ ਮੁਕੱਦਮਾ ਨੰਬਰ 198, ਮਿਤੀ 28-6-2026, ਧਾਰਾ 281,106 (1) ਬੀ. ਐੱਨ. ਐੱਸ. ਐਕਟ ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਬਿਜਲੀ ਵਿਭਾਗ ਦੇ 19 ਲੱਖ ਡਿਫਾਲਟਰਾਂ ਲਈ ਵੱਡੀ ਖ਼ਬਰ, ਚੁੱਕਿਆ ਜਾ ਰਿਹਾ ਇਹ ਅਹਿਮ ਕਦਮ
NEXT STORY