ਪਟਿਆਲਾ (ਬਲਜਿੰਦਰ) : ਪਤਨੀ ਨੇ ਆਪਣੇ ਹੀ ਪਤੀ ਖਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰਵਾਇਆ ਹੈ। ਇਸ ਮਾਮਲੇ ’ਚ ਪੁਲਸ ਨੇ ਗੁਰਜੀਤ ਸਿੰਘ ਵਾਸੀ ਓਮੈਕਸ ਸਿਟੀ ਸਰਹੰਦ ਰੋਡ ਪਟਿਆਲਾ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਕੋਮਲ ਗਰੇਵਾਲ ਪਤਨੀ ਗੁਰਜੀਤ ਸਿੰਘ ਵਾਸੀ ਓਮੈਕਸ ਸਿਟੀ ਸਰਹੰਦ ਰੋਡ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੋਰਟ ਕੇਸ ਚੱਲ ਰਿਹਾ ਹੈ।
ਸ਼ਿਕਾਇਤਕਰਤਾ ਘਰ ਦੇ ਉੱਪਰਲੀ ਮੰਜਿਲ ’ਤੇ ਰਹਿੰਦੀ ਹੈ ਅਤੇ ਉਸ ਦਾ ਪਤੀ ਗੁਰਜੀਤ ਸਿੰਘ ਬਾਹਰ ਰਹਿੰਦਾ ਹੈ। 9 ਅਗਸਤ ਨੂੰ ਆ ਕੇ ਉਸ ਦੇ ਪਤੀ ਨੇ ਉਸ ਦੀ ਅਤੇ ਸੁਨੀਤਾ ਗਰੇਵਾਲ ਦੀ ਕੁੱਟਮਾਰ ਕੀਤੀ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਕਾਨ ਦੇਖਣ ਗਏ ਪਤੀ-ਪਤਨੀ ’ਤੇ ਪਿੱਟਬੁਲ ਦਾ ਹਮਲਾ, ਮਕਾਨ ਮਾਲਕ ’ਤੇ ਪਰਚਾ ਦਰਜ
NEXT STORY