ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਵੱਲੋਂ ਚੌਲਾਂ ਦੀ ਖਰੀਦ ਕਰਕੇ 10 ਲੱਖ 50 ਹਜ਼ਾਰ ਰੁਪਏ ਦੀ ਧੋਖਾਦੇਹੀ ਕਰਨ ਵਾਲੀ ਔਰਤ ਸਮੇਤ 4 ਵਿਅਕਤੀਆਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਅਤਰ ਮਦਨ ਲਾਲ ਵਾਸੀ ਅਨਾਜ ਮੰਡੀ ਪਾਤੜਾਂ ਨੇ ਦੱਸਿਆ ਕਿ ਉਸ ਦੀ ਬਾਈਪਾਸ ਰੋਡ ਨਿਆਲ ਪਾਤੜਾਂ ਵਿਖੇ ਰਾਈਸ ਮਿੱਲ ਹੈ। ਜਿਥੋਂ ਸੰਦੀਪ ਵਾਸੀ ਕਰਨਾਲ ਹਰਿਆਣਾ, ਮਨੀਸ਼ਾ ਗੋਇਲ ਅਤੇ ਸਾਹਿਲ ਗਰਗ ਵਾਸੀਆਨ ਸੈਕਟਰ-4 ਕਰਨਾਲ ਹਰਿਆਣਾ ਨੇ ਉਸ ਪਾਸੋਂ 300 ਕੁਇੰਟਲ ਚੌਲਾਂ ਦੀ ਖਰੀਦ ਕੀਤੀ ਸੀ ਅਤੇ 22-9-2025 ਨੂੰ ਡਰਾਈਵਰ ਰਿਜ਼ਵਾਨ ਨੂੰ ਚੌਲ ਲੈਣ ਲਈ ਟਰੱਕ ਰਾਹੀਂ ਭੇਜਿਆ ਸੀ, ਜਿਸ ਦੇ ਪੈਸੇ ਕੁੱਝ ਦਿਨਾਂ ਬਾਅਦ ਦੇਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਉਸ ਦੇ ਬਣਦੇ 10 ਲੱਖ 50 ਹਜ਼ਾਰ ਰੁਪਏ ਨਹੀਂ ਦਿੱਤੇ।
ਪੁਲਸ ਨੇ ਪੀੜਤ ਦੇ ਬਿਆਨਾਂ ’ਤੇ ਕਥਿਤ ਮੁਲਜ਼ਮ ਸੰਦੀਪ, ਮਨੀਸ਼ਾ ਗੋਇਲ, ਸਾਹਿਲ ਗਰਗ ਅਤੇ ਡਰਾਈਵਰ ਰਿਜਵਾਨ ਖਿਲਾਫ ਮੁਕੱਦਮਾ ਥਾਣਾ ਪਾਤੜਾਂ ਵਿਖੇ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਥਿਤ ਆਡੀਓ ਮਾਮਲੇ 'ਚ ਵੱਡਾ ਐਕਸ਼ਨ, SSP ਵਰੁਣ ਸ਼ਰਮਾ ਨੂੰ ਛੁੱਟੀ 'ਤੇ ਭੇਜਿਆ
NEXT STORY