Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 25, 2026

    10:07:26 PM

  • good news for lpg customers government removed all restrictions on supply

    LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ...

  • making passport has become expensive

    ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ...

  • uttarakhand dispute nihang organizations from punjab leave for dehradun

    ਉੱਤਰਾਖੰਡ ਵਿਵਾਦ : ਪੰਜਾਬ ਤੋਂ ਨਿਹੰਗ ਜੱਥੇਬੰਦੀਆਂ...

  • akal takht sahib  official letter issued

    ਅਕਾਲ ਤਖ਼ਤ ਸਾਹਿਬ ਵੱਲੋਂ ਅਧਿਕਾਰਤ ਪੱਤਰ ਜਾਰੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Patiala News
  • ਨਗਰ ਕੌਂਸਲ ਪਾਤੜਾਂ ਚੋਣਾਂ, ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸਾਂ 'ਚ ਬੰਦ; 65.10 ਫ਼ੀਸਦੀ ਹੋਈ ਪੋਲਿੰਗ

PATIALA News Punjabi(ਪਟਿਆਲਾ)

ਨਗਰ ਕੌਂਸਲ ਪਾਤੜਾਂ ਚੋਣਾਂ, ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸਾਂ 'ਚ ਬੰਦ; 65.10 ਫ਼ੀਸਦੀ ਹੋਈ ਪੋਲਿੰਗ

  • Edited By Baljit Singh,
  • Updated: 26 May, 2026 09:37 PM
Patiala
municipal council patran elections
  • Share
    • Facebook
    • Tumblr
    • Linkedin
    • Twitter
  • Comment

ਪਾਤੜਾਂ (ਸੁਖਦੀਪ ਸਿੰਘ ਮਾਨ) : ਸਥਾਨਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪਾਤੜਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਭਖਿਆ ਹੋਇਆ ਸਿਆਸੀ ਪਾਰਾ ਅੱਜ ਵੋਟਾਂ ਪੈਣ ਦੀ ਪ੍ਰਕਿਰਿਆ ਮੁਕੰਮਲ ਹੋਣ ਦੇ ਨਾਲ ਹੀ ਸ਼ਾਂਤ ਹੋ ਗਿਆ। ਚੋਣ ਪ੍ਰਚਾਰ ਦੌਰਾਨ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ ਕਾਰਨ ਗੜਬੜੀ ਦੇ ਲਗਾਏ ਜਾ ਰਹੇ ਕਿਆਸਾਂ ਦੇ ਉਲਟ, ਇੱਕ-ਦੋ ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਪੂਰੇ ਸ਼ਹਿਰ ਵਿੱਚ ਚੋਣਾਂ ਅਮਨ-ਅਮਾਨ ਨਾਲ ਨੇਪਰੇ ਚੜ੍ਹੀਆਂ।

ਚੋਣਾਂ ਦੌਰਾਨ ਸ਼ਹਿਰ ਦੇ 24 ਪੋਲਿੰਗ ਬੂਥਾਂ 'ਤੇ ਕੁੱਲ 65.10 ਫ਼ੀਸਦੀ ਬੰਪਰ ਵੋਟਿੰਗ ਦਰਜ ਕੀਤੀ ਗਈ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਆਬਜ਼ਰਵਰਾਂ ਸਮੇਤ ਐਸ.ਡੀ.ਐਮ.-ਕਮ-ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਖ਼ੁਦ ਮੋਰਚਾ ਸੰਭਾਲਿਆ ਹੋਇਆ ਸੀ। ਦੂਜੇ ਪਾਸੇ, ਸੁਰੱਖਿਆ ਪ੍ਰਬੰਧਾਂ ਨੂੰ ਪੁਖ਼ਤਾ ਰੱਖਣ ਲਈ ਐਸ.ਪੀ. ਸਿਟੀ ਪਟਿਆਲਾ ਪਲਵਿੰਦਰ ਚੀਮਾ, ਡੀ.ਐਸ.ਪੀ. ਪਾਤੜਾਂ ਗੁਰਦੀਪ ਸਿੰਘ ਸੰਧੂ, ਡੀ.ਐਸ.ਪੀ. ਰਣਵੀਰ ਸਿੰਘ ਅਤੇ ਥਾਣਾ ਮੁਖੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਲਸ ਫੋਰਸ ਪੂਰੀ ਤਰ੍ਹਾਂ ਮੁਸ਼ਤੈਦ ਰਹੀ।

PunjabKesari

ਗਰਮੀ 'ਤੇ ਭਾਰੂ ਪਿਆ ਲੋਕਤੰਤਰ ਦਾ ਜਜ਼ਬਾ
ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੁੰਦਿਆਂ ਹੀ ਪਹਿਲੇ ਦੋ-ਤਿੰਨ ਘੰਟੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ। ਜਿਉਂ-ਜਿਉਂ ਦੁਪਹਿਰ ਦੀ ਗਰਮੀ ਵਧੀ, ਵੋਟਿੰਗ ਦੀ ਰਫ਼ਤਾਰ ਕੁਝ ਮੱਠੀ ਜ਼ਰੂਰ ਪਈ, ਪਰ ਲੋਕਾਂ ਦਾ ਜਜ਼ਬਾ ਘੱਟ ਨਹੀਂ ਹੋਇਆ। ਖ਼ਾਸ ਕਰਕੇ ਵਾਰਡ ਨੰਬਰ 3 ਵਿੱਚ, ਕਈ ਅਜਿਹੇ ਫੱਟੜ ਨੌਜਵਾਨ ਦੇਖੇ ਗਏ ਜਿਨ੍ਹਾਂ ਦੀਆਂ ਲੱਤਾਂ 'ਤੇ ਪਲੱਸਤਰ ਬੱਝੇ ਹੋਣ ਦੇ ਬਾਵਜੂਦ ਉਹ ਵੋਟ ਪਾਉਣ ਪਹੁੰਚੇ। ਇਸੇ ਤਰ੍ਹਾਂ ਦਰਜ਼ਨਾਂ ਬਜ਼ੁਰਗਾਂ ਅਤੇ ਮਾਤਾਵਾਂ ਨੇ ਵੀ ਭਾਰੀ ਹੁੰਮਸ ਦੇ ਬਾਵਜੂਦ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਈ।

PunjabKesari

ਸਿਆਸੀ ਸਫ਼ਾਂ ਤੋਂ ਉੱਪਰ ਉੱਠ ਕੇ ਦਿੱਤਾ ਸਾਂਝੀਵਾਲਤਾ ਦਾ ਹੋਕਾ
ਚੋਣਾਂ ਦੀ ਇਸ ਗਰਮਾ-ਗਰਮੀ ਦਰਮਿਆਨ ਵਾਰਡ ਨੰਬਰ 3 ਤੋਂ ਸਾਂਝੀਵਾਲਤਾ ਦੀ ਇੱਕ ਬੇਮਿਸਾਲ ਤਸਵੀਰ ਸਾਹਮਣੇ ਆਈ। ਇੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੁਚੀ ਗਰਗ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰਾਂ ਨੇ ਸਿਆਸੀ ਵਖਰੇਵੇਂ ਭੁਲਾ ਕੇ ਇੱਕੋ ਸਾਂਝੇ ਮੰਚ ਤੋਂ ਸ਼ਹਿਰ ਵਿੱਚ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ, ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਵਾਰਡ ਨੰਬਰ 8 'ਚ ਅਚਾਨਕ ਗਰਮਾਇਆ ਮਾਹੌਲ, ਇੰਝ ਪਾਇਆ ਕਾਬੂ
ਦੁਪਹਿਰ 3 ਵਜੇ ਤੱਕ ਸਥਿਤੀ ਪੂਰੀ ਤਰ੍ਹਾਂ ਸ਼ਾਂਤਮਈ ਰਹੀ, ਪਰ ਬਾਅਦ ਦੁਪਹਿਰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਆਪਣੇ ਪਰਿਵਾਰ ਸਮੇਤ ਵਾਰਡ ਨੰਬਰ 8 ਦੇ ਬੂਥ 'ਤੇ ਵੋਟ ਪਾਉਣ ਪਹੁੰਚੇ। ਉਸ ਸਮੇਂ ਚੋਣ ਅਮਲਾ ਖਾਣਾ ਖਾ ਰਿਹਾ ਸੀ, ਜਿਸ ਕਾਰਨ ਕੁਝ ਦੇਰੀ ਹੋਣ 'ਤੇ ਉੱਥੇ ਮੌਜੂਦ ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਦੇ ਸਮਰਥਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਵਰਕਰਾਂ ਨੇ ਦਿੱਲੀ-ਸੰਗਰੂਰ ਕੌਮੀ ਮੁੱਖ ਮਾਰਗ ਦੀ ਸਰਵਿਸ ਰੋਡ 'ਤੇ ਜਾਮ ਲਗਾਉਣ ਦੀ ਕੋਸ਼ਿਸ਼ ਕੀਤੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ ਅਤੇ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਤੁਰੰਤ ਮੌਕੇ 'ਤੇ ਪਹੁੰਚੇ। ਉਨ੍ਹਾਂ ਪੋਲਿੰਗ ਸਟੇਸ਼ਨ ਦੇ ਅੰਦਰ ਜਾ ਕੇ ਡੀ.ਐਸ.ਪੀ. ਗੁਰਦੀਪ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਅਤੇ ਸਥਿਤੀ ਨੂੰ ਸਮਝਣ ਤੋਂ ਬਾਅਦ ਸੰਤੁਸ਼ਟੀ ਜਤਾਉਂਦਿਆਂ ਆਪਣੇ-ਆਪਣੇ ਸਮਰਥਕਾਂ ਨੂੰ ਸ਼ਾਂਤ ਕਰਵਾ ਕੇ ਜਾਮ ਖੁਲ੍ਹਵਾਇਆ।

PunjabKesari

ਪ੍ਰਸ਼ਾਸਨ ਨੇ ਜਤਾਇਆ ਸ਼ਹਿਰ ਵਾਸੀਆਂ ਦਾ ਧੰਨਵਾਦ
ਚੋਣਾਂ ਮੁਕੰਮਲ ਹੋਣ ਤੋਂ ਬਾਅਦ ਐਸ.ਡੀ.ਐਮ. ਕਾਲਾ ਰਾਮ ਕਾਂਸਲ ਅਤੇ ਡੀ.ਐਸ.ਪੀ. ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਕੁੱਲ 17 ਵਾਰਡਾਂ ਵਿੱਚੋਂ 4 ਵਾਰਡਾਂ 'ਤੇ 'ਆਪ' ਦੇ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ ਜੇਤੂ ਰਹਿ ਚੁੱਕੇ ਹਨ, ਜਦਕਿ ਬਾਕੀ 13 ਵਾਰਡਾਂ ਦੇ 24 ਪੋਲਿੰਗ ਬੂਥਾਂ 'ਤੇ ਅੱਜ ਵੋਟਾਂ ਪਾਈਆਂ ਗਈਆਂ। ਉਨ੍ਹਾਂ ਨੇ ਇਸ ਪੂਰੀ ਪ੍ਰਕਿਰਿਆ ਨੂੰ ਸ਼ਾਂਤਮਈ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਮੂਹ ਸ਼ਹਿਰ ਵਾਸੀਆਂ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸਮੁੱਚੇ ਅਧਿਕਾਰੀਆਂ ਤੇ ਮੁਲਾਜ਼ਮਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Patran
  • Municipal Council Elections
  • Ballot Boxes
  • ਪਾਤੜਾਂ
  • ਨਗਰ ਕੌਂਸਲ ਚੋਣਾਂ
  • ਬੈਲਟ ਬਾਕਸ

ਹੇਮਕੁੰਟ ਸਾਹਿਬ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ! ਇਕ ਦੀ ਮੌਤ, ਦੂਜਾ ਜ਼ਖਮੀ

NEXT STORY

Stories You May Like

  • sham churasi municipal council elections
    ਸ਼ਾਮ ਚੁਰਾਸੀ ਨਗਰ ਕੌਂਸਲ ਚੋਣਾਂ ਦਾ ਕੰਮ ਮੁਕੰਮਲ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਪੋਲਿੰਗ
  • videography of municipal council elections  high court
    ਨਗਰ ਕੌਂਸਲ ਚੋਣਾਂ ''ਚ ਪਾਰਦਰਸ਼ਤਾ ਲਈ ਹਾਈ ਕੋਰਟ ਦਾ ਵੱਡਾ ਫੈਸਲਾ
  • guruharsahai municipal council
    ਗੁਰੂਹਰਸਹਾਏ ਨਗਰ ਕੌਂਸਲ ਦੀਆਂ ਚੋਣਾਂ 5 ਜੁਲਾਈ ਨੂੰ, ਉਸੇ ਦਿਨ ਹੀ ਆਉਣਗੇ ਨਤੀਜੇ
  • during the dinanagar municipal council elections
    ਦੀਨਾਨਗਰ ਨਗਰ ਕੌਂਸਲ ਚੋਣਾਂ ਦੌਰਾਨ ਦੋ ਧਿਰਾਂ ਆਹਮੋ-ਸਾਹਮਣੇ, ਨਾਅਰੇਬਾਜ਼ੀ ਨਾਲ ਮਾਹੌਲ ਗਰਮਾਇਆ
  • lack of traffic management during dinanagar municipal council elections
    ਦੀਨਾਨਗਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਟਰੈਫਿਕ ਪ੍ਰਬੰਧਾਂ 'ਚ ਦਿਸੀ ਕਮੀ, ਐਂਬੂਲੈਂਸ ਜਾਮ 'ਚ ਫਸੀ
  • municipal council elections to be held tomorrow
    ਕੱਲ੍ਹ 1500 ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਹੋਣਗੀਆਂ ਨਗਰ ਕੌਂਸਲ ਚੋਣਾਂ, SSP ਵੱਲੋਂ ਸਖ਼ਤ ਹਦਾਇਤਾਂ ਜਾਰੀ
  • voting process begins in shamchurasi
    ਨਗਰ ਕੌਂਸਲ ਸ਼ਾਮਚੁਰਾਸੀ 'ਚ ਵੋਟਿੰਗ ਪ੍ਰਕਿਰਿਆ ਸ਼ੁਰੂ,  3372 ਵੋਟਰ ਕਰਨਗੇ ਕਿਸਮਤ ਦਾ ਫ਼ੈਸਲਾ
  • qadian municipal council elections
    ਪ੍ਰਤਾਪ ਬਾਜਵਾ ਨੇ ਕਾਦੀਆਂ ਨਗਰ ਕੌਂਸਲ ਚੋਣਾਂ ਲਈ ਪਾਈ ਵੋਟ, ਚੋਣ ਪ੍ਰਬੰਧਾਂ ਦਾ ਵੀ ਲਿਆ ਜਾਇਜ਼ਾ
  • rain will fall in punjab
    ਪੰਜਾਬ 'ਚ ਪਵੇਗਾ ਮੀਂਹ, 2 ਦਿਨਾਂ ਲਈ ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ
  • man absconds with phone from ayush medicine center in jalandhar
    ਜਲੰਧਰ 'ਚ ਆਯੁਸ਼ ਔਸ਼ਧੀ ਕੇਂਦਰ ਤੋਂ ਫ਼ੋਨ ਲੈ ਕੇ ਵਿਅਕਤੀ ਫਰਾਰ, ਪੁਲਸ ਬੋਲੀ 2 ਦਿਨ...
  • gangster binny gujjar remanded for 3 days in bms fashion firing case
    BMS ਫੈਸ਼ਨ 'ਤੇ ਹੋਈ ਫਾਇਰਿੰਗ ਦਾ ਮਾਮਲਾ: ਗੈਂਗਸਟਰ ਬਿੰਨੀ ਗੁੱਜਰ ਦਾ ਲਿਆ 3 ਦਿਨ...
  • e service  in service centers has been down for several days
    ਈ-ਸੇਵਾ ਸਿਸਟਮ ਕਈ ਦਿਨਾਂ ਤੋਂ ਠੱਪ, ਸੇਵਾ ਕੇਂਦਰਾਂ ’ਚ ਮਚੀ ਹਾਹਾਕਾਰ
  • new orders issued for all play way schools in punjab registration mandatory
    ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ...
  • powercom disconnects electricity connection of royal homes colony
    ਪਾਵਰਕਾਮ ਦਾ ਸਖ਼ਤ ਐਕਸ਼ਨ! ਰਾਇਲ ਹੋਮਜ਼ ਕਾਲੋਨੀ ਦਾ ਬਿਜਲੀ ਕੁਨੈਕਸ਼ਨ ਕੱਟਿਆ
  • pump employee beaten up over petrol worth rs 30 in jalandhar
    ਜਲੰਧਰ 'ਚ ਬਾਈਕ ਸਵਾਰਾਂ ਨੇ ਕੀਤੀ ਗੁੰਡਾਗਰਦੀ, 30 ਰੁਪਏ ਦੇ ਪੈਟਰੋਲ ਨੂੰ ਲੈ ਕੇ...
  • mothor son
    ਪੁੱਤ ਦੀ ਮੌਤ ਦਾ ਦੁੱਖ ਨਾ ਸਹਾਰ ਸਕੀ ਮਾਂ , 20 ਦਿਨਾਂ ਬਾਅਦ ਤੋੜਿਆ ਦਮ
Trending
Ek Nazar
good news for lpg customers government removed all restrictions on supply

LPG ਗਾਹਕਾਂ ਲਈ Good News ! ਸਰਕਾਰ ਨੇ ਸਪਲਾਈ 'ਤੇ ਲੱਗੀਆਂ ਸਾਰੀਆਂ ਪਾਬੰਦੀਆਂ...

making passport has become expensive

ਪਾਸਪੋਰਟ ਬਣਵਾਉਣਾ ਹੋ ਗਿਆ ਮਹਿੰਗਾ ! ਕੇਂਦਰ ਸਰਕਾਰ ਨੇ ਵਧਾਈ ਫੀਸ, ਜਾਣੋ ਹੁਣ...

property in saudi arabia

ਸਾਊਦੀ ਅਰਬ ਤੋਂ ਭਾਰਤੀਆਂ ਲਈ ਚੰਗੀ ਖ਼ਬਰ, ਜਾਇਦਾਦ ਖਰੀਦਣਾ ਹੋਇਆ ਸੌਖਾ; ਨਵਾਂ...

teesta river

ਚੀਨ, ਬੰਗਲਾਦੇਸ਼ 'ਤੀਸਤਾ ਨਦੀ' ਪ੍ਰਬੰਧਨ 'ਤੇ ਸਹਿਯੋਗ ਨੂੰ ਮਜ਼ਬੂਤ ​​ਕਰਨ...

body found in famous actress  s house

ਮਸ਼ਹੂਰ ਅਦਾਕਾਰਾ ਦੇ ਘਰੋਂ ਮਿਲੀ ਲਾਸ਼ ! ਫੈਲੀ ਸਨਸਨੀ, ਪੁਲਸ ਨੇ ਸ਼ੁਰੂ ਕੀਤੀ ਜਾਂਚ

china support pakistan

ਈਰਾਨ-ਅਮਰੀਕਾ ਵਿਚਾਲੇ ਵਿਚੋਲਗੀ ਲਈ ਚੀਨ ਨੇ ਪਾਕਿਸਤਾਨ ਦੇ ਯਤਨਾਂ ਨੂੰ 'ਸਮਰਥਨ'...

shehnaaz gill gets married

ਪੰਜਾਬ ਦੀ 'ਕੈਟਰੀਨਾ' ਸ਼ਹਿਨਾਜ਼ ਗਿੱਲ ਨੇ ਕਰਵਾ ਲਿਆ ਵਿਆਹ ! ਸਿੰਦੂਰ ਤੇ ਲਹਿੰਗੇ...

when the husband made the deal with a famous bollywood actress

'ਮੇਰੇ ਦੋਸਤਾਂ ਨਾਲ ਵੀ ਬਿਤਾ ਰਾਤ..!' ਜਦੋਂ ਪਤੀ ਨੇ ਹੀ ਕਰ'ਤਾ ਸੀ ਮਸ਼ਹੂਰ...

national player  death  practice  heart attack

ਨੈਸ਼ਨਲ ਲੈਵਲ ਖਿਡਾਰਨ ਦੀ ਮੌਤ ! ਪ੍ਰੈਕਟਿਸ ਸੈਸ਼ਨ ਦੌਰਾਨ ਆਇਆ ਹਾਰਟ ਅਟੈਕ

marco rubio statement

ਵੈਨੇਜ਼ੁਏਲਾ ਨੂੰ ਡਾਕਟਰੀ ਅਤੇ ਮਾਨਵਤਾਵਾਦੀ ਸਹਾਇਤਾ ਭੇਜੇਗਾ ਅਮਰੀਕਾ: ਮਾਰਕੋ ਰੂਬੀਓ

famous actress is going to become a mother

ਮਾਂ ਬਣਨ ਵਾਲੀ ਹੈ ਮਸ਼ਹੂਰ ਅਦਾਕਾਰਾ ! ਕੀਤਾ ਫ਼ਿਲਮਾਂ ਤੋਂ 'ਬ੍ਰੇਕ' ਦਾ ਐਲਾਨ

white house

ਵ੍ਹਾਈਟ ਹਾਊਸ ਨੇ ਵੱਖ-ਵੱਖ ਖਰਚਿਆਂ ਲਈ ਮੰਗੇ 87.6 ਬਿਲੀਅਨ ਡਾਲਰ

two held after encounter with police

ਪੰਜਾਬੀ ਗਾਇਕ ਦੇ ਜਿੰਮ ਦੇ ਬਾਹਰ ਗੋਲੀਆਂ ਚਲਾਉਣ ਵਾਲਿਆਂ ਦਾ ਪੁਲਸ ਨੇ ਕੀਤਾ...

this famous bollywood actress is dating arjun dhillon

ਬਾਲੀਵੁੱਡ ਦੀ ਇਸ ਹਸੀਨਾ ਨੂੰ ਡੇਟ ਕਰ ਰਿਹੈ ਪੰਜਾਬੀ ਗਾਇਕ ਅਰਜਨ ਢਿੱਲੋਂ ! ਸੋਸ਼ਲ...

firing at a restaurant

ਕੈਨੇਡਾ ਦੇ ਰੈਸਟੋਰੈਂਟ 'ਤੇ ਫਾਇਰਿੰਗ, ਇਸ ਮਸ਼ਹੂਰ ਗੈਂਗ ਨਾਲ ਜੁੜੇ ਹਨ ਤਾਰ

icc  s special rule for vaibhav suryavanshi

ਵੈਭਵ ਸੂਰਯਵੰਸ਼ੀ ਲਈ ICC ਦਾ ਖਾਸ ਨਿਯਮ! ਇੰਗਲੈਂਡ ਦੌਰੇ ’ਤੇ...

builder sold the flat to someone else for the full amount

ਬਿਲਡਰ ਨੇ ਪੂਰੀ ਰਕਮ ਲੈ ਕੇ ਫਲੈਟ ਵੇਚ'ਤਾ ਕਿਸੇ ਹੋਰ ਨੂੰ; ਜਾਣੋ ਪੂਰਾ ਮਾਮਲਾ

indian diaspora in us

ਅਮਰੀਕਾ 'ਚ ਭਾਰਤੀ ਪ੍ਰਵਾਸੀਆਂ ਨੂੰ ਰਾਜਨੀਤੀ 'ਚ ਆਉਣ ਦੀ ਅਪੀਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪਟਿਆਲਾ ਦੀਆਂ ਖਬਰਾਂ
    • boy brutally murdered after being cornered on the road in patiala
      ਪਟਿਆਲਾ ਵਿਖੇ ਰਸਤੇ 'ਚ ਘੇਰ ਨੌਜਵਾਨ ਦਾ ਬੇਰਹਿਮੀ ਨਾਲ ਕੀਤਾ ਕਤਲ
    • piara singh nabha
      ਉੱਘੇ ਪੱਤਰਕਾਰ ਸ. ਪਿਆਰਾ ਸਿੰਘ ਨਾਭਾ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ...
    • big announcement made for july 4th in punjab
      ਪੰਜਾਬ 'ਚ 4 ਜੁਲਾਈ ਲਈ ਹੋ ਗਿਆ ਵੱਡਾ ਐਲਾਨ, ਸੂਬਾ ਵਾਸੀ ਹੋ ਜਾਣ ALERT
    • electricity meters pspcl power quality
      ਪੰਜਾਬ : ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਵੱਡਾ ਖ਼ੁਲਾਸਾ, ਹੈਰਾਨ ਕਰਨ ਵਾਲੀ...
    • death of a person  train accident  railway station
      ਟਰੇਨ ਹੇਠ ਆਉਣ ਨਾਲ ਵਿਅਕਤੀ ਦੀ ਮੌਤ, ਅਜੇ ਨਹੀਂ ਹੋ ਸਕੀ ਸ਼ਨਾਖਤ
    • motorcyclist  motorcycle accident
      ਪੈਦਲ ਜਾ ਰਹੇ ਵਿਅਕਤੀ ਨੂੰ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਮੌਤ
    • strong winds and rain wreak havoc sheds and walls of rice mills collapsed
      ਤੇਜ਼ ਹਨੇਰੀ ਤੇ ਮੀਂਹ ਦਾ ਕਹਿਰ: ਰਾਈਸ ਮਿੱਲਾਂ ਦੀਆਂ ਕੰਧਾਂ ਤੇ ਸ਼ੈੱਡ ਡਿੱਗੇ,...
    • 66kv power tower collapses amidst storm and rain major accident averted
      ਤੂਫਾਨ ਤੇ ਮੀਂਹ ਕਾਰਨ 66 ਕੇਵੀ ਦਾ ਪਾਵਰ ਟਾਵਰ ਡਿੱਗਿਆ, ਵੱਡਾ ਹਾਦਸਾ ਟਲਿਆ
    • only son  death of boy
      ਕਰੰਟ ਲੱਗਣ ਕਾਰਨ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤਰ ਦੀ ਮੌਤ
    • lover  mother  son  kidnapping patiala
      ਘਰ ਬਾਹਰ ਖੇਡਦੇ ਮੁੰਡੇ ਨੂੰ ਕਰ ਲਿਆ ਅਗਵਾ, ਮਾਂ ਦੇ ਪ੍ਰੇਮੀ ਨੇ ਕਰ'ਤਾ ਖੌਫਨਾਕ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +