ਪਟਿਆਲਾ (ਬਲਜਿੰਦਰ) : ਪੀ.ਓ. ਸਟਾਫ ਪਟਿਆਲਾ ਦੀ ਪੁਲਸ ਨੇ ਇੰਚਾਰਜ ਏ.ਐੱਸ.ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਦੋ ਭਗੌੜਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਕੇਸ ਵਿਚ ਮਹਿੰਗਾ ਸਿੰਘ ਉਰਫ ਮੰਗਾ ਉਰਫ ਮਹਿਮਾ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਖਾਲਸਾ ਨਗਰ ਨੇੜੇ ਅਲੀਪੁਰ ਅਰਾਈਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਖਿਲਾਫ ਥਾਣਾ ਸਦਰ ਪਟਿਆਲਾ ਵਿਖੇ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਹੈ। ਜਿਸ ਵਿਚ ਮਾਣਯੋਗ ਅਦਾਲਤ ਨੇ ਮਹਿੰਗਾ ਸਿੰਘ ਨੂੰ 12 ਜੂਨ 2023 ਨੂੰ ਪੀ.ਓ. ਕਰਾਰ ਦਿੱਤਾ ਸੀ।
ਦੂਜੇ ਕੇਸ ਵਿਚ ਗੁਰਜੰਟ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਬਗਰੌਲ ਕਮਾਲਪੁਰ ਤਹਿ ਅਤੇ ਜਿਲ੍ਹਾ ਸੰਗਰੂਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਖਿਲਾਫ ਥਾਣਾ ਕੋਤਵਾਲੀ ਪਟਿਆਲਾ ਵਿਖੇ 138 ਐੱਨ.ਆਈ ਐਕਟ ਦੇ ਤਹਿਤ ਕੇਸ ਦਰਜ ਹੈ। ਜਿਸ ਵਿਚ ਮਾਣਯੋਗ ਅਦਾਲਤ ਨੇ ਗੁਰਜੰਟ ਸਿੰਘ ਨੂੰ 11 ਜੁਲਾਈ 2025 ਨੂੰ ਪੀ.ਓ. ਕਰਾਰ ਦਿੱਤਾ ਸੀ। ਉਕਤ ਭਗੋੜਿਆਂ ਨੂੰ ਗ੍ਰਿਫਤਾਰ ਕਰਨ ਵਿਚ ਏ.ਐੱਸ.ਆਈ. ਦਰਸ਼ਨ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ ਅਤੇ ਏ.ਐੱਸ.ਆਈ ਹਰਜਿੰਦਰ ਸਿੰਘ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਹੜ੍ਹ ਪੀੜਤਾਂ ਨੂੰ 150 ਕਿਸ਼ਤੀਆਂ ਦੇਣ ਵਾਲਾ ਅਲੋਪ ਕਿਉਂ?
NEXT STORY