ਪਟਿਆਲਾ, (ਸੁਖਦੀਪ ਸਿੰਘ ਮਾਨ)- ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਭਾਰੀ ਮੀਂਹ ਕਰਕੇ ਅਤੇ ਹੜ੍ਹ ਦੇ ਪਾਣੀ ਕਰਕੇ ਨੁਕਸਾਨੇ ਗਏ ਸਕੂਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ।
ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਭਾਰੀ ਬਰਸਾਤ ਤੇ ਪਾਣੀ ਆਉਣ ਕਰਕੇ ਨੁਕਸਾਨੀਆਂ ਗਈਆਂ ਛੱਤਾਂ, ਚਾਰਦੀਵਾਰੀ ਤੇ ਸਕੂਲਾਂ ਦੇ ਹੋਏ ਹੋਰ ਨੁਕਸਾਨ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਪਿੰਡ ਦਦਹੇੜੀਆਂ ਤੇ ਗੰਗਰੋਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਛੱਤ ਖਰਾਬ ਹੋਣ ਕਰਕੇ ਕਮਰਿਆਂ 'ਚ ਆਏ ਪਾਣੀ ਸਮੇਤ ਜਵਾਲਾਪੁਰ, ਉਲਟਪੁਰ ਦੇ ਸਕੂਲ 'ਚ ਹੜ੍ਹ ਦੇ ਪਾਣੀ ਆਉਣ ਕਰਕੇ ਟੁੱਟੀ ਦੀਵਾਰ ਤੇ ਹੋਰ ਨੁਕਸਾਨ ਦਾ ਨਿਰੀਖਣ ਕੀਤਾ। ਉਨ੍ਹਾਂ ਦੇ ਨਾਲ ਐੱਸ.ਡੀ.ਐੱਮ ਹਰਜੋਤ ਕੌਰ ਮਾਵੀ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਲਈ ਬਰਸਾਤ ਤੇ ਹੜ੍ਹ ਦੇ ਪਾਣੀ ਕਰਕੇ ਨੁਕਸਾਨੇ ਗਏ ਸਕੂਲਾਂ ਦੀ ਤੁਰੰਤ ਮੁਰੰਮਤ ਕਰਵਾਈ ਜਾਵੇਗੀ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੋਈ ਨੁਕਸਾਨ ਨਾ ਹੋਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕੂਲਾਂ ਦੀ ਮੁਰੰਮਤ ਸੁਚੱਜੇ ਢੰਗ ਨਾਲ ਕਰਵਾਈ ਜਾਵੇ ਅਤੇ ਕਮਰਿਆਂ ਦੀਆਂ ਛੱਤਾਂ, ਨਵੇਂ ਕਮਰਿਆਂ ਦੀ ਲੋੜ ਸਮੇਤ ਚਾਰਦੀਵਾਰੀ ਤੇ ਹੋਰ ਜਰੂਰੀ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ।
ਡਾ. ਪ੍ਰੀਤੀ ਯਾਦਵ ਨੇ ਆਪਣੇ ਦੌਰੇ ਦੌਰਾਨ ਉਲਟਪੁਰ ਦੀ ਪੰਚਾਇਤ ਤੇ ਹੋਰ ਪਿੰਡ ਵਾਸੀਆਂ ਨਾਲ ਵੀ ਮੁਲਾਕਾਤ ਕੀਤੀ।
ਅਦਾਕਾਰ ਸੋਨੂੰ ਸੂਦ ਤੇ ਭੈਣ ਮਾਲਵਿਕਾ ਸੂਦ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਪਹੁੰਚੇ, ਲੋਕਾਂ ਨੂੰ ਵੰਡਿਆ ਜ਼ਰੂਰੀ ਸਮਾਨ
NEXT STORY