ਨਾਭਾ (ਰਾਹੁਲ) : ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਹਰ ਸਕੂਲ ਦੇ ਵਿਦਿਆਰਥੀਆਂ ਵੱਲੋਂ ਖੇਡਾਂ 'ਚ ਭਾਗ ਵੀ ਲਿਆ ਜਾ ਰਿਹਾ ਹੈ। ਪਰ ਖੇਡ ਗਰਾਊਂਡ 'ਚ ਲੜਾਈ ਝਗੜੇ ਦੀਆਂ ਖ਼ਬਰਾਂ ਬਹੁਤ ਮੰਦਭਾਗੀਆਂ ਹਨ। ਨਾਭਾ ਦੇ ਇਕ ਪ੍ਰਾਈਵੇਟ ਨਾਮੀ ਜੀ.ਬੀ.ਇੰਟਰਨੈਸ਼ਨਲ ਸਕੂਲ ਦੇ ਗਰਾਊਂਡ 'ਚ ਸਕੂਲ ਦੇ ਹੀ ਵਿਦਿਆਰਥੀਆਂ ਵੱਲੋਂ ਰੈਫਰੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ ਤੇ ਰੈਫਰੀ ਸਾਹਿਲ ਗੁਲਿਆਣੀ ਨਾਭਾ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹੈ। ਇਸ ਕੁੱਟਮਾਰ ਤੋਂ ਬਾਅਦ ਜਿਸ ਸਕੂਲ ਦੇ ਨਾਲ ਮੈਚ ਸੀ ਉਸ ਸਕੂਲ ਦੇ ਵਿਦਿਆਰਥੀ ਵੀ ਸਹਿਮ ਦੇ ਮਾਹੌਲ 'ਚ ਹਨ ਅਤੇ ਵਿਦਿਆਰਥੀ ਦੇ ਮਾਪਿਆਂ ਨੇ ਕਿਹਾ ਗਿਆ ਕਿ ਅਸੀਂ ਅੱਜ ਤੋਂ ਬਾਅਦ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਨਹੀਂ ਲੈਣ ਦੇਵਾਂਗੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਮਾਈਨਿੰਗ ਨੀਤੀ ’ਚ ਦੇਰੀ ਕਾਰਨ ਸਮੁੱਚਾ ਕੰਮ ਠੱਪ, ਮਜ਼ਦੂਰ ਵਰਗ ਹੋਇਆ ਵਿਹਲਾ
ਇਸ ਸੰਬੰਧ 'ਚ ਪੁਲਸ ਵੱਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਨੈਸ਼ਨਲ ਪੱਧਰ ਫੁੱਟਬਾਲ ਦਾ ਖਿਡਾਰੀ ਸਾਹਿਲ ਗੁਲਿਆਣੀ ਜੋ ਕਿ ਇਕ ਜੀ.ਬੀ. ਇੰਟਰਨੈਸ਼ਨਲ ਸਕੂਲ 'ਚ ਫੁੱਟਬਾਲ ਮੈਚ ਦੀ ਰੈਫਰੀ ਕਰਨ ਗਿਆ ਸੀ ਅਤੇ ਮੈਚ ਦੌਰਾਨ ਦੋਵਾਂ ਖਿਡਾਰੀਆਂ ਦੀਆਂ ਟੀਮਾਂ 'ਚ ਆਪਸੀ ਕਿਹਾ ਸੁਣੀ ਹੋ ਗਈ ਅਤੇ ਸਾਹਿਲ ਗੁਲਿਆਣੀ ਉਨ੍ਹਾਂ ਨੂੰ ਸਮਝਾਉਣ ਲੱਗਾ ਤਾਂ ਸਕੂਲ ਦੇ ਹੀ ਦੋ ਤਿੰਨ ਖਿਡਾਰੀਆਂ ਵੱਲੋਂ ਮੌਕੇ 'ਤੇ ਬਾਹਰਲੇ ਲੜਕਿਆਂ ਨੂੰ ਬੁਲਾ ਕੇ ਸਾਹਿਲ ਗੁਲਿਆਨੀ ਦੀ ਕੁੱਟਮਾਰ ਕੀਤੀ ਗਈ। ਇਸ ਦੀ ਸੂਚਨਾ ਸਾਹਿਲ ਗੁਲਿਆਨੀ ਨੇ ਪੁਲਸ ਨੂੰ ਦੇ ਦਿੱਤੀ ਹੈ।
ਪੀੜਤ ਰੈਫਰੀ ਸਹਿਲ ਗੁਲਿਆਨੀ ਦੀ ਮਾਤਾ ਸੁਦਾ ਗੁਲਿਆਣੀ ਨੇ ਕਿਹਾ ਕਿ ਜੋ ਮੇਰੇ ਬੇਟੇ ਨਾਲ ਸਕੂਲ ਕੁੱਟਮਾਰ ਕੀਤੀ ਗਈ ਹੈ ਬਹੁਤ ਹੀ ਨਿੰਦਣਯੋਗ ਹੈ ਤੇ ਸਕੂਲ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜੀ.ਬੀ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਪੂਨਮ ਰਾਣੀ ਨੇ ਕਿਹਾ ਕਿ ਇਹ ਲੜਾਈ ਸਾਡੇ ਸਕੂਲ ਦੇ ਸਾਡੇ ਗਰਾਊਂਡ 'ਚ ਹੋਈ ਸੀ ਅਤੇ ਸਕੂਲ ਦੇ ਤਿੰਨ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪਰ ਪ੍ਰਿੰਸੀਪਲ ਵੱਲੋਂ ਬਾਰ ਬਾਰ ਆਪਣੇ ਵਿਦਿਆਰਥੀਆਂ ਨੂੰ ਬਚਾਉਣ ਦੇ ਲਈ ਸਾਰਾ ਠੀਕਰਾ ਰੈਫਰੀ ਤੇ ਹੀ ਭੰਨਦੀ ਨਜ਼ਰ ਆਈ।
ਇਹ ਵੀ ਪੜ੍ਹੋ : ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ
ਇਸ ਮੌਕੇ ਇੰਡੋ ਬ੍ਰਿਟਿਸ਼ ਸਕੂਲ ਦੇ ਚੇਅਰਮੈਨ ਐਮ.ਐਸ.ਬੇਦੀ ਨੇ ਕਿਹਾ ਕਿ ਜੋ ਫੁੱਟਬਾਲ ਮੈਚ 'ਚ ਖਿਡਾਰੀਆਂ ਦੀ ਆਪਸ 'ਚ ਲੜਾਈ ਹੋਈ ਹੈ। ਉਸ 'ਚ ਸਾਡੇ ਸਕੂਲ ਦੇ ਵੀ ਬੱਚੇ ਸਨ ਅਤੇ ਜੋ ਰੈਫਰੀ ਨਾਲ ਜੀ.ਬੀ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਕੁੱਟਮਾਰ ਕੀਤੇ ਗਈ ਬਹੁਤ ਹੀ ਨਿੰਦਣਯੋਗ ਹੈ ਉਹ ਰੈਫਰੀ ਨੈਸ਼ਨਲ ਲੈਵਲ ਦਾ ਖਿਡਾਰੀ ਹੈ ਅਸੀਂ ਇਸ ਬਾਬਤ ਸਪੋਰਟਸ ਅਥਾਰਟੀ ਨੂੰ ਲਿਖ ਕੇ ਭੇਜਾਂਗੇ ਅਤੇ ਜੀ.ਬੀ. ਇੰਟਰਨਲ ਸਕੂਲ ਦੀ ਮੈਨੇਜਮੈਂਟ ਨੂੰ ਵੀ ਲਿਖ ਕੇ ਭੇਜਾਂਗੇ ਸਕੂਲ ਦੀ ਅਣਗਹਿਲੀ ਦੇ ਕਾਰਨ ਇਹ ਸਭ ਕੁਝ ਵਾਪਰ ਰਿਹਾ ਹੈ।
ਇਸ ਮੌਕੇ ਪੁਲਸ ਦੇ ਜਾਂਚ ਅਧਿਕਾਰੀ ਵੇਦ ਪ੍ਰਕਾਸ਼ ਨੇ ਕਿਹਾ ਕਿ ਰੈਫਰੀ ਸਾਹਿਲ ਗੁਲਿਆਨੀ ਵੱਲੋਂ ਰਿਪੋਰਟ ਲਿਖਾਈ ਗਈ ਹੈ ਕਿ ਕੁਝ ਸਕੂਲ ਦੇ ਵਿਦਿਆਰਥੀ ਅਤੇ ਆਊਟਸਾਈਡਰਾਂ ਵੱਲੋਂ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਤੇ ਇਹ ਜੋ ਸਕੂਲ 'ਚ ਘਟਨਾ ਵਾਪਰੀ ਹੈ ਬਹੁਤ ਹੀ ਨਿੰਦਣਯੋਗ ਹੈ। ਇਸ ਸਕੂਲ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਊਟਸਾਈਡਰ ਸਕੂਲ ਵਿੱਚ ਕਿਵੇਂ ਆ ਗਏ। ਇਸ ਬਾਬਤ ਅਸੀਂ ਬਣਦੀ ਕਾਰਵਾਈ ਕਰ ਰਹੇ ਹਾਂ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ
ਸਰਕਾਰ ਦੇ ਕਹਿਣ ਦੇ ਬਾਵਜੂਦ ਆਸਮਾਨ ਛੂਹ ਰਹੀਆਂ ਨੇ ਪੰਜਾਬ ’ਚ ਰੇਤ ਦੀਆਂ ਕੀਮਤਾਂ
NEXT STORY