ਫਰੀਦਕੋਟ : ਜੇਕਰ 1992 ਤੋਂ ਦੇਖੀਏ ਤਾਂ 5 ਵਾਰ ਵਿਧਾਨ ਸਭਾ ਦੀ ਚੋਣ ਹੋਈ ਹੈ, ਜਿਸ 'ਚ 3 ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਮਯਾਬ ਹੋਏ ਜਦੋਂ ਕਿ 2 ਵਾਰ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ।
ਵਿਰੋਧੀ ਪਾਰਟੀ ਦਾ ਜਵਾਬ
ਕਾਂਰਗਸ ਦੇ ਸੰਭਾਵੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਦਲ ਨੇ ਪਿਛਲੇ 10 ਸਾਲਾਂ ਦੌਰਾਨ ਹਲਕੇ ਨੂੰ ਸਿਵਾਏ ਗੁੰਡਾਗਰਦੀ, ਨਸ਼ਾ ਅਤੇ ਬੇਰੁਜ਼ਗਾਰੀ ਦੇ ਕੁਝ ਨਹੀਂ ਦਿੱਤਾ। ਇਥੋਂ ਦਾ ਇਕੋ-ਇਕ ਉਦਯੋਗ ਸਹਿਕਾਰੀ ਖੰਡ ਮਿੱਲ ਬੰਦ ਹੋ ਚੁੱਕੀ ਹੈ। ਪੁਲਾਂ ਦੀ ਉਸਾਰੀ ਐਲਾਨ ਅਨੁਸਾਰ ਸ਼ੁਰੂ ਨਹੀਂ ਹੋਈ। ਸੀਵਰੇਜ ਸਿਰਫ ਚੋਣਾਂ ਕਰ ਕੇ ਹੀ ਸ਼ੁਰੂ ਕੀਤਾ ਗਿਆ ਹੈ। ਸਾਦਿਕ ਅਤੇ ਗੋਲੇਵਾਲਾ ਖੇਤਰ ਦੇ ਹਿਠਾੜ ਵਾਲੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਘਾਟ ਪਹਿਲਾਂ ਦੀ ਤਰ੍ਹਾਂ ਹੀ ਬਰਕਰਾਰ ਹੈ। ਐਲਾਨ ਮੁਤਾਬਕ ਕੋਈ ਉਦਯੋਗ ਇਥੇ ਨਹੀਂ ਲਿਆਂਦਾ ਗਿਆ।
ਜੇਲ 'ਚ ਜੰਮੀ ਸੀ ਪੰਜਾਬ ਦੀ ਇਹ ਚੋਟੀ ਦੀ ਮਹਿਲਾ ਆਗੂ, ਬਾਅਦ 'ਚ ਬਣੀ ਮੁੱਖ ਮੰਤਰੀ
NEXT STORY