ਕੁਰਾਲੀ (ਬਠਲਾ) : ਸ਼ਹਿਰ ਦੀ ਅਨਾਜ ਮੰਡੀ ਦੀ ਇਕ ਇਮਾਰਤ ਦੀ ਛੱਤ ਤੋਂ ਮਿਲੇ ਪਿੰਜਰ ਨੇ ਪੁਲਸ ਤੇ ਲੋਕਾਂ ਨੂੰ ਕਈ ਘੰਟੇ ਵਖਤ ਪਾਈ ਰੱਖਿਆ। ਮਨੁੱਖੀ ਸ਼ਕਲ ਨਾਲ ਮਿਲਦਾ ਇਹ ਪਿੰਜਰ ਜਾਂਚ ਤੋਂ ਬਾਅਦ ਕਰੰਟ ਦੀ ਲਪੇਟ ਵਿਚ ਆ ਕੇ ਮਰੇ ਬਾਂਦਰ ਦਾ ਨਿਕਲਿਆ। ਸ਼ਹਿਰ ਦੀ ਅਨਾਜ ਮੰਡੀ ਨੂੰ ਬਡਾਲੀ ਰੋਡ ਨਾਲ ਜੋੜਲ ਵਾਲੀ ਸੜਕ ਉਤੇ ਇਕ ਇਮਾਰਤ ਦੀ ਛੱਤ 'ਤੇ ਅੱਜ ਕੁਝ ਵਿਅਕਤੀਆਂ ਨੇ ਪਿੰਜਰ ਦੇਖਿਆ। ਸਿਰ, ਰੀੜ੍ਹ ਦੀ ਹੱਡੀ ਤੇ ਚਿਹਰੇ ਦੀਆਂ ਨਿਕਲੀਆਂ ਹੱਡੀਆਂ ਤੋਂ ਇਹ ਪਿੰਜਰ ਕਿਸੇ ਮਨੁੱਖ ਦੇ ਹੋਣ ਦਾ ਭੁਲੇਖਾ ਪਾ ਰਿਹਾ ਸੀ। ਇਸੇ ਦੌਰਾਨ ਲੋਕਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਪਹਿਲੀ ਨਜ਼ਰੇ ਪੁਲਸ ਪਾਰਟੀ ਨੂੰ ਵੀ ਪਿੰਜਰ ਦੇ ਮਨੁੱਖੀ ਪਿੰਜਰ ਹੋਣ ਦਾ ਭੁਲੇਖਾ ਪਿਆ। ਇਸੇ ਦੌਰਾਨ ਬਾਰੀਕੀ ਨਾਲ ਕੀਤੀ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਇਹ ਪਿੰਜਰ ਮਨੁੱਖ ਦਾ ਨਹੀਂ, ਸਗੋਂ ਬਾਂਦਰ ਦਾ ਹੈ। ਇਮਾਰਤ ਦੀ ਛੱਤ ਤੋਂ ਲੰਘਦੀ ਬਿਜਲੀ ਦੀ ਨੰਗੀ ਤਾਰ ਦੀ ਲਪੇਟ ਵਿਚ ਆ ਕੇ ਬਾਂਦਰ ਨੇ ਛੱਤ 'ਤੇ ਹੀ ਦਮ ਤੋੜ ਦਿੱਤਾ। ਕਾਫੀ ਅਰਸੇ ਤਕ ਕਿਸੇ ਨੇ ਵੀ ਇਸਨੂੰ ਨਾ ਦੇਖਿਆ। ਪਿੰਜਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਪੁਲਸ ਤੇ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਸਾਬਕਾ ਭਾਜਪਾ ਕੌਂਸਲਰ ਹਰਿੰਦਰ ਨੇ ਮਿਲਾਇਆ ਜਾਖੜ ਨਾਲ ਹੱਥ
NEXT STORY