ਨਵਾਂਸ਼ਹਿਰ (ਤ੍ਰਿਪਾਠੀ) : ਨਵਾਂਸ਼ਹਿਰ ਦੇ ਇਕ ਵਿਅਕਤੀ ਤੋਂ ਸਟਾਕ ਮਾਰਕੀਟ ਵਿਚ ਪੈਸਾ ਲਗਾ ਕੇ ਵੱਧ ਮੁਨਾਫ਼ਾ ਕਮਾਉਣ ਦੇ ਬਹਾਨੇ ਇਕ ਕਰੋੜ ਰੁਪਏ ਤੋਂ ਵੱਧ ਦੀ ਸਾਈਬਰ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਧੋਖੇ ਬਾਰੇ ਪੀੜਤ ਨੂੰ ਉਦੋਂ ਪਤਾ ਲੱਗਾ ਜਦੋਂ ਉਸ ਨੇ ਪੈਸੇ ਕੱਢਵਾਉਣ ਦੀ ਕੋਸ਼ਿਸ਼ ਕੀਤੀ ਪਰ ਧੋਖੇਬਾਜ਼ਾਂ ਨੇ ਉਸ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਸ਼ੇਅਰ ਬਾਜ਼ਾਰ ’ਚ ਪੈਸੇ ਲਗਾਉਣ ਦੇ ਨਾਂ ’ਤੇ 1 ਕਰੋੜ 14 ਲੱਖ 60 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਸਾਈਬਰ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਭੁਪਿੰਦਰ ਸਿੰਘ ਵਾਸੀ ਸਲੋਹ ਰੋਡ ਨਵਾਂਸ਼ਹਿਰ ਨੇ ਦੱਸਿਆ ਕਿ ਉਹ ਮੈਡੀਕਲ ਅਫਸਰ ਵਜੋਂ ਕੰਮ ਕਰਦਾ ਹੈ ਅਤੇ 2017 ਤੋਂ ਮਿਊਚਲ ਫੰਡ ਵਿਚ ਪੈਸੇ ਲਗਾ ਰਿਹਾ ਸੀ। ਉਸਨੇ ਦੱਸਿਆ ਕਿ ਬਾਅਦ ਵਿਚ ਉਸਨੇ ਸ਼ੇਅਰ ਬਾਜ਼ਾਰ ਵਿਚ ਵੀ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ 2022 ’ਚ ਸ਼ੇਅਰ ਬਾਜ਼ਾਰ ’ਚ ਪੈਸਾ ਲਗਾਉਣਾ ਵੀ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸਤੰਬਰ 2024 ’ਚ ਉਸ ਦੇ ਫੋਨ ਦੇ ਵ੍ਹਟਸਐੱਪ ਨੂੰ ਵੀ. ਆਈ. ਪੀ. ਗਰੁੱਪ ’ਚ ਜੋੜਿਆ ਗਿਆ। ਐਡਮਿਨ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਡੀ ਮਾਰਟ ਖਾਤਿਆਂ ਵਿਚ ਵੱਖ-ਵੱਖ ਸਟਾਕਾਂ ਵਿਚ ਪੈਸੇ ਵੀ ਨਿਵੇਸ਼ ਕਰਨ ਤਾਂ ਉਨ੍ਹਾਂ ਨੂੰ ਵੱਧ ਮੁਨਾਫਾ ਮਿਲੇਗਾ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ
ਜਿਸ ਤੋਂ ਪਹਿਲਾਂ ਉਹ ਮੁਨਾਫਾ ਵੀ ਕਮਾਉਂਦਾ ਸੀ। ਇਸ ਤੋਂ ਬਾਅਦ ਸਮੂਹ ਮੈਂਬਰਾਂ ਨੇ ਉਨ੍ਹਾਂ ਨੂੰ ਹੋਰ ਲਾਭ ਕਮਾਉਣ ਲਈ ਇਕ ਵੱਖਰੇ ਐੱਮ.ਸੀ. ਡੀ-ਮਾਰਟ ਖਾਤੇ ਵਿਚ ਪੈਸਾ ਲਗਾਉਣ ਲਈ ਕਿਹਾ। ਇਸ ਸਬੰਧੀ ਉਕਤ ਅਧਿਕਾਰੀਆਂ ਨੇ ਉਸ ਨੂੰ ਉਕਤ ਐਪ ਦਾ ਲਿੰਕ ਵੀ ਭੇਜਿਆ ਸੀ।
ਕੇ. ਵਾਈ. ਸੀ. ਤੋਂ ਬਾਅਦ ਉਸ ਨੇ ਵੱਖ-ਵੱਖ ਸਮੇਂ ’ਤੇ ਲਗਭਗ 1 ਕਰੋੜ 14 ਲੱਖ 60 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ। ਜਦੋਂ ਉਹ ਆਪਣੇ ਪੈਸੇ ਕਢਵਾਉਣ ਲੱਗੇ ਤਾਂ ਉਹ ਕਢਵਾ ਨਹੀਂ ਸਕੇ। ਜਿਸ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਸਾਈਬਰ ਠੱਗੀ ਹੋਈ ਹੈ। ਇਸ ਸਬੰਧੀ ਥਾਣਾ ਸਾਈਬਰ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 318 ਆਈ. ਟੀ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋੜਵੰਦ ਪਰਿਵਾਰਾਂ ਨੇ ਪੰਜ-ਪੰਜ ਮਰਲੇ ਦੇ ਪਲਾਟ ਲੈਣ ਸਬੰਧੀ ਡੀ. ਸੀ. ਨੂੰ ਦਿੱਤਾ ਮੰਗ-ਪੱਤਰ
NEXT STORY