ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੁਲਸ ਨੇ ਨਸ਼ੇ ਵਾਲੇ 300 ਟੀਕਿਆਂ ਸਣੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸੁਭਾਸ਼ ਬਾਠ ਨੇ ਦੱਸਿਆ ਕਿ ਏ.ਐੱਸ.ਆਈ. ਦਰਬਾਰਾ ਸਿੰਘ ਟੀ-ਪੁਆਇੰਟ ਮੇਨ ਰੋਡ ਬੀਰੋਵਾਲ ਮੌਜੂਦ ਸੀ ਕਿ ਦੂਜੇ ਪਾਸਿਓਂ ਪੈਦਲ ਆ ਰਹੇ 1 ਨੌਜਵਾਨ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਸ ਕੋਲੋਂ ਨਸ਼ੇ ਦੇ 300 ਟੀਕੇ ਬਰਾਮਦ ਹੋਏ। ਗ੍ਰਿਫਤਾਰ ਕੀਤੇ ਨੌਜਵਾਨ ਦੀ ਪਛਾਣ ਅਜੇ ਕੁਮਾਰ ਉਰਫ ਵਿੱਕੀ ਪੁੱਤਰ ਸ਼ਸ਼ੀ ਚੰਦਰ ਵਾਸੀ ਰਾਹੋਂ ਦੇ ਤੌਰ ’ਤੇ ਕੀਤੀ ਗਈ ਹੈ। ਪੁਲਸ ਨੇ ਗ੍ਰਿਫਤਾਰ ਨੌਜਵਾਨ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਹੁਣ ਲਾੜਿਆਂ ਦੇ ਵੀ ਹੋ ਸਕਦੇ ਹਨ ਡੋਪ ਟੈਸਟ
NEXT STORY