ਚੰਡੀਗੜ੍ਹ—ਇਕ ਪਾਸੇ ਜਿੱਥੇ ਪੰਜਾਬ ਨਸ਼ੇ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਵਿਆਹ ਤੋਂ ਪਹਿਲਾਂ ਹੋਣ ਵਾਲੇ ਲਾੜੇ ਦਾ ਡੋਪ ਟੈਸਟ ਕਰਵਾਉਣ ਲਈ ਤਿਆਰ ਹੈ। ਸੂਬੇ ਦੇ ਅਧਿਕਾਰੀਆਂ ਨੇ ਤਾਂ ਇੱਥੋਂ ਤਕ ਵੀ ਕਿਹਾ ਹੈ ਕਿ ਜੇਕਰ ਲਾੜਾ ਤਿਆਰ ਹੁੰਦਾ ਹੈ ਤਾਂ ਟੈਸਟ ਲਈ ਮੈਡੀਕਲ ਕਿਟਸ ਵੀ ਉਪਲਬੱਧ ਕਰਾਂਗੇ।
ਸੂਬੇ ਦੇ ਅਧਿਕਾਰੀਆਂ ਨੇ ਹਾਲ ਹੀ 'ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਇਸ ਤਰ੍ਹਾਂ ਦੇ ਟੈਸਟ ਕਰਨਾ ਸੰਭਵ ਹੈ। ਕੋਰਟ ਨੇ ਪਿਛਲੇ ਸਾਲ ਇੱਥੇ ਪਾਇਆ ਕਿ ਜ਼ਿਆਦਾਤਰ ਪਰਿਵਾਰਿਕ ਵਿਵਾਦ ਦੀ ਵਜ੍ਹਾ ਪਤੀਆਂ ਦਾ ਨਸ਼ਾ ਕਰਨ ਸੀ। ਸੂਤਰਾਂ ਮੁਤਾਬਕ ਜੇਕਰ ਇਸ ਸੁਵਿਧਾ ਦਾ ਸੈਟਅਪ ਹੋ ਜਾਂਦਾ ਹੈ ਤਾਂ ਚੰਡੀਗੜ੍ਹ ਦੇਸ਼ 'ਚ ਇਸ ਤਰ੍ਹਾਂ ਦੀ ਵਿਵਸਥਾ ਵਾਲਾ ਦੇਸ਼ 'ਚ ਪਹਿਲਾ ਸੂਬਾ ਹੋਵੇਗਾ।
ਪਿਛਲੇ ਸਾਲ ਅਪ੍ਰੈਲ 'ਚ ਜਸਟਿਸ ਰਿਤੂ ਬਿਹਾਰੀ ਨੇ ਕਿਹਾ ਸੀ ਕਿ ਹਰਿਆਣਾ, ਪੰਜਾਬ ਅਤੇ ਕੇਂਦਰ ਸ਼ਾਸਿਤ ਸੂਬਾ ਚੰਡੀਗੜ੍ਹ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਹਰ ਸਿਵਲ ਹਸਪਤਾਲ 'ਚ ਇਸ ਤਰ੍ਹਾਂ ਦੀ ਵਿਵਸਥਾ ਕਿਉਂ ਨਹੀਂ ਕੀਤੀ ਜਾ ਸਕਦੀ ਹੈ ਕਿ ਲਾੜਿਆਂ ਦਾ ਡੋਪ ਟੈਸਟ ਹੋਵੇ। ਕਿਉਂਕਿ ਜ਼ਿਆਦਾਤਰ ਪਰਿਵਾਰਿਕ ਵਿਵਾਦਾਂ 'ਚ ਕੋਰਟ ਨੇ ਨੋਟਿਸ ਕੀਤਾ ਹੈ ਕਿ ਉਨ੍ਹਾਂ ਦੀ ਵਜ੍ਹਾ ਵਿਆਹ ਤੋਂ ਪਹਿਲਾਂ ਇਸ ਗੱਲ ਦੀ ਜਾਂਚ ਨਾ ਕਰਨਾ ਹੈ ਕਿ ਉਹ ਨਸ਼ੇ ਦਾ ਸੇਵਨ ਤਾਂ ਨਹੀਂ ਕਰਦੇ।
ਚੰਡੀਗੜ੍ਹ ਵਲੋਂ ਵਕੀਲ ਸੁਕਾਂਤ ਗੁਪਤਾ ਨੇ ਕੋਰਟ ਨੂੰ ਸੂਚਿਤ ਕੀਤਾ ਕਿ ਇਸ ਤਰ੍ਹਾਂ ਦੇ ਟੈਸਟ ਕਰਵਾਉਣ 'ਚ ਕੋਈ ਸਮੱਸਿਆ ਨਹੀਂ ਹੈ, ਪਰ ਲਾੜੇ ਦਾ ਸਹਿਮਤੀ ਹੋਣੀ ਜ਼ਰੂਰੀ ਹੈ।
ਫਗਵਾੜਾ : ਵਿਆਹੁਤਾ ਨੇ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY