ਸ੍ਰੀ ਅਨੰਦਪੁਰ ਸਾਹਿਬ, (ਬਾਲੀ)- ਬੀਤੀ ਰਾਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਦੀ ਪੁਲਸ ਨੇ ਪਿੰਡ ਗਰਾ 'ਚ ਇਕ ਸੀਮੈਂਟ ਡੰਪ ਨਜ਼ਦੀਕ ਛਾਪਾ ਮਾਰ ਕੇ ਟਰੱਕਾਂ ਵਾਲਿਆਂ ਨੂੰ ਚੰਡੀਗੜ੍ਹ ਤੋਂ ਸ਼ਰਾਬ ਲਿਆ ਕੇ ਵੇਚ ਰਹੇ ਇਕ ਵਿਅਕਤੀ ਨੂੰ 30 ਬੋਤਲਾਂ ਸਮੇਤ ਕਾਬੂ ਕਰ ਲਿਆ, ਜਦਕਿ ਉਸਦਾ ਦੂਸਰਾ ਸਾਥੀ ਫਰਾਰ ਹੋ ਗਿਆ। ਪੁਲਸ ਨੇ ਫਰਾਰ ਮੁਲਜ਼ਮ ਗੁਲਜ਼ਾਰ ਸ਼ਾਹ ਪੁੱਤਰ ਜੋਲੀ ਪਿੰਡ ਮਾਣਕੂ ਮਾਜਰਾ ਥਾਣਾ ਨੂਰਪੁਰਬੇਦੀ ਅਤੇ ਫੜੇ ਗਏ ਮੁਲਜ਼ਮ ਬਿਜਲੀ ਯਾਦਵ ਪੁੱਤਰ ਲੀਲਾਧਰ ਯਾਦਵ ਵਾਸੀ ਪਚਰੁੱਖੀ ਥਾਣਾ ਬੀਥਾਨ ਜ਼ਿਲਾ ਸਮਸਤੀਪੁਰ (ਬਿਹਾਰ) ਖ਼ਿਲਾਫ਼ ਕੇਸ ਦਰਜ ਕਰ ਲਿਆ। ਪੁਲਸ ਨੇ ਬਿਜਲੀ ਯਾਦਵ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨ ਲਈ ਜੇਲ ਭੇਜ ਦਿੱਤਾ।
ਐੱਨ. ਜੀ. ਓਜ਼. ਨੇ ਫੂਕਿਆ ਪਾਕਿਸਤਾਨ ਤੇ ਆਤੰਕੀ ਸੰਗਠਨ ਆਈ. ਐੱਸ. ਆਈ. ਦਾ ਪੁਤਲਾ
NEXT STORY