ਚਮਿਆਰੀ(ਸੰਧੂ)- ਅਜਨਾਲਾ ਫਤਿਹਗੜ੍ਹ ਚੂੜੀਆਂ ਮੁੱਖ ਮਾਰਗ ’ਤੇ ਸਥਾਨਕ ਕਸਬੇ ਦੇ ਨਿਕਾਸੀ ਨਾਲੇ ਨੇੜਲੇ ਪੈਟਰੋਲ ਪੰਪ ਕੋਲ ਦੋ ਮੋਟਰਸਾਈਕਲਾਂ ਵਿਚਾਲੇ ਹੋਈ ਸਿੱਧੀ ਟੱਕਰ ’ਚ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ : ਡਾ. ਓਬਰਾਏ ਨੇ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਕੀਤੀ ਨਾਂਹ
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਚੌਕੀ ਚਮਿਆਰੀ ਦੇ ਇੰਚਾਰਜ ਸਬ ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾ ਨੇ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਕੇ ਜਿੱਥੇ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਉੱਥੇ ਹੀ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਬੀਰ ਸਿੰਘ ਪੁੱਤਰ ਅਮਰੀਕ ਸਿੰਘ ਚਮਿਆਰੀ ਕਸਬੇ ਦੇ ਬਾਹਰਵਾਰ ਡੇਰੇ ’ਤੇ ਸਥਿਤ ਆਪਣੇ ਘਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਚਮਿਆਰੀ ਨੂੰ ਜਾ ਰਿਹਾ ਸੀ ਜਦ ਕਿ ਚਮਿਆਰੀ ਤੋਂ ਅਜਨਾਲੇ ਨੂੰ ਆ ਰਹੇ ਚਮਿਆਰੀ ਵਾਸੀ ਸਟੀਫਨ ਭੱਟੀ ਤੇ ਮਹਾਬੀਰ ਸਿੰਘ ਦੇ ਮੋਟਰਸਾਈਕਲਾਂ ਦੀ ਅਚਾਨਕ ਆਹਮੋ-ਸਾਹਮਣੀ ਟੱਕਰ ਹੋ ਗਈ, ਜਿਸ ਕਾਰਨ ਮਹਾਂਬੀਰ ਸਿੰਘ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਜਦਕਿ ਸਟੀਫਨ ਭੱਟੀ ਤੇ ਉਸ ਪਿੱਛੇ ਬੈਠਾ ਉਸ ਦਾ ਰਿਸ਼ਤੇਦਾਰ ਅਸ਼ੀਸ਼ ਭੱਟੀ ਵੀ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮਹਾਬੀਰ ਸਿੰਘ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ ਜਦੋਂ ਕਿ ਸਟੀਫਨ ਭੱਟੀ ਤੇ ਅਸ਼ੀਸ਼ ਭੱਟੀ ਅੰਮ੍ਰਿਤਸਰ ਨੇੜਲੇ ਇਕ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ : ਦੋ ਧਿਰਾਂ ਦਾ ਝਗੜਾ ਨਿਬੇੜਨ ਗਏ ਦੁਕਾਨਦਾਰ ਦੀ ਸ਼ੱਕੀ ਹਲਾਤ ’ਚ ਮੌਤ
ਇੱਥੇ ਇਹ ਵੀ ਦੱਸਣਯੋਗ ਹੈ ਕਿ 30 ਸਾਲਾ ਮਹਾਬੀਰ ਸਿੰਘ ਵਾਲੀਬਾਲ ਦਾ ਨਾਮਵਰ ਖਿਡਾਰੀ ਅਤੇ ਪੰਜਾਬ ਪੁਲਸ ਦਾ ਮੁਲਾਜ਼ਮ ਵੀ ਸੀ। ਮਹਾਵੀਰ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਭਰ ’ਚ ਸੋਗ ਦੀ ਲਹਿਰ ਦੌੜ ਗਈ ਹੈ।
ਦੋ ਧਿਰਾਂ ਦਾ ਝਗੜਾ ਨਿਬੇੜਨ ਗਏ ਦੁਕਾਨਦਾਰ ਦੀ ਸ਼ੱਕੀ ਹਲਾਤ ’ਚ ਮੌਤ
NEXT STORY