ਜਲੰਧਰ, (ਜਤਿੰਦਰ, ਭਾਰਦਵਾਜ)- ਐਡੀਸ਼ਨਲ ਸੈਸ਼ਨ ਜੱਜ ਪੀ. ਐੱਸ. ਗਰੇਵਾਲ ਦੀ ਅਦਾਲਤ ਵਲੋਂ ਲੁੱਟ-ਖੋਹ ਦੇ ਮਾਮਲੇ ਵਿਚ ਦੀਪਕ ਹੀਰਾ, ਸੁਮਨ ਕੌਰ ਨਿਵਾਸੀ ਸ਼ਹੀਦ ਊਧਮ ਸਿੰਘ ਨਗਰ ਫਗਵਾੜਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਦੋਵਾਂ ਨੂੰ 10-10 ਸਾਲ ਦੀ ਕੈਦ, 20-20 ਹਜ਼ਾਰ ਰੁਪਏ ਜੁਰਮਾਨਾ, ਜੁਰਮਾਨਾ ਨਾ ਦੇਣ 'ਤੇ ਤਿੰਨ-ਤਿੰਨ ਮਹੀਨੇ ਦੀ ਹੋਰ ਕੈਦ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। ਇਸ ਮਾਮਲੇ ਵਿਚ ਬਲਬੀਰ ਚੰਦ ਨੇ ਥਾਣਾ ਭੋਗਪੁਰ ਵਿਚ ਰਿਪੋਰਟ ਦਰਜ ਕਰਵਾਈ ਸੀ ਕਿ ਦਾਤਰ ਦੀ ਨੋਕ 'ਤੇ ਉਸ ਕੋਲੋਂ ਉਸ ਦਾ ਮੋਟਰਸਾਈਕਲ ਅਣਪਛਾਤੇ ਇਕ ਮਹਿਲਾ ਅਤੇ ਆਦਮੀ ਲੁਟੇਰੇ ਖੋਹ ਕੇ ਲੈ ਗਏ। ਪੁਲਸ ਨੇ ਜਾਂਚ ਦੌਰਾਨ ਬਾਅਦ ਵਿਚ ਗੁਪਤ ਸੂਚਨਾ ਦੇ ਆਧਾਰ 'ਤੇ ਉਕਤ ਲੁਟੇਰੇ ਦੀਪਕ ਹੀਰਾ ਨਿਵਾਸੀ ਊਧਮ ਸਿੰਘ ਨਗਰ ਫਗਵਾੜਾ ਅਤੇ ਮਹਿਲਾ ਸੁਮਨ ਨਿਵਾਸੀ ਜਮਾਲਪੁਰ ਨੂੰ ਗ੍ਰਿਫਤਾਰ ਕੀਤਾ ਸੀ।
ਪੀ. ਡਬਲਯੂ. ਡੀ. ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਘੇਰਿਆ ਕਾਰਜਕਾਰੀ ਇੰਜੀਨੀਅਰ ਦਾ ਦਫ਼ਤਰ
NEXT STORY