ਗੁਰਦਾਸਪੁਰ, (ਵਿਨੋਦ, ਦੀਪਕ)- ਅੱਜ ਪੀ. ਡਬਲਯੂ. ਡੀ. ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੀਵਰੇਜ ਬੋਰਡ ਗੁਰਦਾਸਪੁਰ ਦੇ ਵਰਕਰਾਂ ਨੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਅੱਗੇ ਧਰਨਾ ਲਾ ਕੇ ਵਰਕਰਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਗਿਣਾਈਆਂ
ਯੂਨੀਅਨ ਆਗੂਆਂ ਨੇਕ ਰਾਜ ਸਾਰੰਗਲ, ਪ੍ਰੇਮ ਕੁਮਾਰ ਆਦਿ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਸੀਵਰੇਜ ਬੋਰਡ ਦੇ ਅੜੀਅਲ ਵਤੀਰੇ ਕਰਕੇ ਗੁਰਦਾਸਪੁਰ ਦੇ ਕਰਮਚਾਰੀਆਂ ਨੂੰ ਅਜੇ ਤੱਕ ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ ਅਤੇ ਆਊਟ ਸੋਰਸਿੰਗ 'ਤੇ ਕੰਮ ਕਰਦੇ ਕਰਮਚਾਰੀਆਂ ਦੀਆਂ 4 ਮਹੀਨਿਆਂ ਦੀਆਂ ਤਨਖ਼ਾਹਾਂ ਵੀ ਅਜੇ ਤੱਕ ਨਹੀਂ ਦਿੱਤੀਆਂ ਗਈਆਂ। ਰਿਟਾਇਰ ਹੋਏ ਕਰਮਚਾਰੀਆਂ ਦੇ ਬਕਾਏ ਤੇ ਗ੍ਰੈਚੂਟੀ ਲੀਵ ਇਨ ਕੈਸ਼ਮੈਂਟ ਜੋ ਕਿ ਕਾਰਜਕਾਰੀ ਇੰਜੀਨੀਅਰ ਵੱਲੋਂ ਹੀ ਦੇਣੀ ਬਣਦੀ ਹੈ, ਅਜੇ ਤੱਕ ਨਹੀਂ ਮਿਲੀ।
ਕੀ ਹਨ ਸਮੱਸਿਆਵਾਂ?
ਆਗੂਆਂ ਨੇ ਦੱਸਿਆ ਕਿ ਤਰਸੇਮ ਲਾਲ ਸੀਵਰਮੈਨ ਦਾ ਮੈਡੀਕਲ ਬਿੱਲ, ਸੀ. ਪੀ. ਐੱਫ. 4-9-14 ਦੇ ਬਕਾਏ, ਜੋ ਕਿ ਲੰਮੇਂ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ, ਕਮੇਟੀ ਤੋਂ ਸੀਵਰੇਜ ਬੋਰਡ ਵਿਚ ਆਏ ਕਾਮਿਆਂ ਦਾ ਜੀ. ਪੀ. ਫੰਡ ਉਨ੍ਹਾਂ ਦੇ ਖਾਤਿਆਂ ਵਿਚ ਜਮ੍ਹਾ ਨਹੀਂ ਕਰਵਾਇਆ ਜਾ ਰਿਹਾ ਅਤੇ ਨਾ ਹੀ ਐੱਲ. ਆਈ. ਸੀ. ਦੀਆਂ ਕਿਸ਼ਤਾਂ ਜਮ੍ਹਾ ਕਰਵਾਈਆਂ ਜਾ ਰਹੀਆਂ ਹਨ, ਜਦਕਿ ਵਰਕਰਾਂ ਦੀਆਂ ਤਨਖ਼ਾਹਾਂ ਵਿਚੋਂ ਬਣਦਾ ਫੰਡ ਕੱਟਿਆ ਜਾ ਰਿਹਾ ਹੈ। ਇਸ ਲਈ ਵਰਕਰਾਂ ਨੂੰ ਕਾਫੀ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਦਫ਼ਤਰ ਵਿਚ ਬੈਠਦੇ ਹੀ ਨਹੀਂ ਹਨ, ਜਿਸ ਕਾਰਨ ਦਫ਼ਤਰ ਦਾ ਕਾਫੀ ਨੁਕਸਾਨ ਹੋ ਰਿਹਾ ਹੈ।
ਕੌਣ ਰਹੇ ਹਾਜ਼ਰ?
ਇਸ ਮੌਕੇ ਸੋਹਣ ਲਾਲ, ਨਰੇਸ਼ ਕੁਮਾਰ, ਕਾਲਾ ਮਸੀਹ, ਸ਼ਿੰਦਾ ਮਸੀਹ, ਅਸ਼ਵਨੀ ਕੁਮਾਰ, ਬਲਵੀਰ ਮਸੀਹ, ਕਸ਼ਮੀਰਾ ਮਸੀਹ ਆਦਿ ਨੇ ਸੰਬੋਧਨ ਕੀਤਾ।
ਬਿਨਾਂ ਸਰਕਾਰੀ ਫੀਸ ਦੇ ਟ੍ਰਾਂਸਫਰ ਹੋ ਰਹੀਆਂ ਗੱਡੀਆਂ
NEXT STORY