ਚੰਡੀਗੜ੍ਹ - 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਮਾਮਲੇ 'ਚ ਦੋਸ਼ੀ ਮਾਮੇ ਕੁਲਬਹਾਦਰ ਦੀ ਡੀ. ਐੱਨ. ਏ. ਰਿਪੋਰਟ ਪੈਦਾ ਹੋਈ ਬੱਚੀ ਨਾਲ ਮੈਚ ਨਹੀਂ ਹੋਈ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਨਵਜੰਮੇ ਬੱਚੇ ਦਾ ਪਿਤਾ ਕੌਣ ਹੈ? ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਪੀੜਤਾ ਨਾਲ ਸਿਰਫ ਕੁਲਬਹਾਦਰ ਨੇ ਹੀ ਨਹੀਂ, ਕਿਸੇ ਹੋਰ ਨੇ ਵੀ ਜਬਰ-ਜ਼ਨਾਹ ਕੀਤਾ ਹੈ। ਇਸ ਕੇਸ 'ਚ ਹੁਣ ਅਦਾਲਤ ਦੇ ਨਾਲ ਹੀ ਪੁਲਸ ਲਈ ਵੀ ਇਹ ਸੁਲਗਦਾ ਸਵਾਲ ਬਣ ਗਿਆ ਹੈ ਕਿ ਆਖਿਰ ਬੱਚੀ ਦਾ ਪਿਤਾ ਕੌਣ ਹੈ ਤੇ ਉਸ ਨਾਲ ਕਿਸਨੇ ਜਬਰ-ਜ਼ਨਾਹ ਕੀਤਾ ਹੈ, ਮਹਿਲਾ ਅਪਰਾਧ ਦੇ ਮਾਮਲਿਆਂ ਦੀ ਸੁਣਵਾਈ ਲਈ ਗਠਿਤ ਵਿਸ਼ੇਸ਼ ਕੋਰਟ ਨੇ ਯੂ. ਟੀ. ਪੁਲਸ ਦੀ ਐੱਸ. ਐੱਸ. ਪੀ. ਨੂੰ ਕੇਸ ਦੀ ਅਗਲੀ ਜਾਂਚ ਲਈ ਪੱਤਰ ਲਿਖਿਆ ਹੈ।
ਲਕਸ਼ਮੀ ਮਿੱਤਲ ਪਟਿਆਲਾ 'ਚ ਲਾਉਣਗੇ ਅਹਿਮ ਪ੍ਰਾਜੈਕਟ
NEXT STORY