ਚੰਡੀਗੜ੍ਹ (ਸੁਸ਼ੀਲ) : ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਦੀ ਫਾਸਟ ਟਰੈਕ ਕੋਰਟ ਦੀ ਐਡੀਸ਼ਨਲ ਐਂਡ ਸੈਸ਼ਨ ਜੱਜ ਸਵਾਤੀ ਸਹਿਗਲ ਨੇ 22 ਸਾਲਾ ਦੋਸ਼ੀ ਆਸ਼ੂ ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 20 ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ਗਿਆ। ਦਰਜ ਮਾਮਲਾ 3 ਮਈ 2019 ਦਾ ਹੈ। ਪੀੜਤਾ ਦੇ ਪਿਤਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ 10-15 ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ ਅਤੇ ਉਹ ਸਰਕਾਰੀ ਹਸਪਤਾਲ 'ਚ ਦਾਖ਼ਲ ਸੀ।
ਉਹ ਪੁੱਤਰ ਦੇ ਨਾਲ ਕਈ ਦਿਨਾਂ ਤੋਂ ਹਸਪਤਾਲ ਵਿਚ ਸਨ। ਉਦੋਂ ਉਨ੍ਹਾਂ ਦੇ ਭਰਾ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਦੀ 14 ਸਾਲਾ ਦੀ ਧੀ ਘਰੋਂ ਲਾਪਤਾ ਹੈ। ਉਨ੍ਹਾਂ ਨੇ ਘਰ ਆ ਕੇ ਧੀ ਦੀ ਭਾਲ ਕੀਤੀ ਪਰ ਉਹ ਕਿਤੇ ਨਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਉਨ੍ਹਾਂ ਨੇ ਧੀ ਗੁੰਮ ਹੋਣ ’ਤੇ ਆਸ਼ੂ ’ਤੇ ਸ਼ੱਕ ਜਤਾਇਆ। ਇਹ ਗੱਲ ਪੁਲਸ ਨੂੰ ਦੱਸੀ। ਇਸ ਤੋਂ ਬਾਅਦ ਪੁਲਸ ਨੇ ਜਾਂਚ ਕੀਤੀ ਤਾਂ ਉਨ੍ਹਾਂ ਦੀ ਧੀ ਆਸ਼ੂ ਦੇ ਘਰ ’ਚੋਂ ਮਿਲੀ।
ਪੀੜਤਾ ਦੇ ਪਿਤਾ ਨੇ ਦੱਸਿਆ ਕਿ ਦੋਸ਼ੀ ਆਸ਼ੂ ਨੇ ਉਨ੍ਹਾਂ ਦੀ ਧੀ ’ਤੇ ਜ਼ਬਰਨ ਵਿਆਹ ਕਰਨ ਦਾ ਦਬਾਅ ਬਣਾਇਆ ਅਤੇ ਨਾਲ ਲੈ ਗਿਆ। ਆਸ਼ੂ ਨੇ ਉਸ ਨਾਲ ਜਬਰ-ਜ਼ਿਨਾਹ ਕੀਤਾ ਸੀ। ਪੁਲਸ ਨੇ ਆਸ਼ੂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ- 363 (ਅਗਵਾ), 366 (ਵਿਆਹ ਲਈ ਅਗਵਾ ਜਾਂ ਮਹਿਲਾ ਨੂੰ ਉਕਸਾ ਕੇ ਜ਼ਬਰਦਸਤੀ ਕਰਨਾ), 376 (3) (16 ਸਾਲ ਤੋਂ ਘੱਟ ਉਮਰ ਦੀ ਨਾਬਾਲਗ ਨਾਲ ਜਬਰ-ਜ਼ਿਨਾਹ) ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੰਜਾਬ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਕਾਲਜ ਅਧਿਆਪਕਾਂ ਵੱਲੋਂ ਅੰਦੋਲਨ ਦਾ ਐਲਾਨ
NEXT STORY