ਸੰਗਰੂਰ: 2019 'ਚ ਹੱਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ 'ਚ ਅਤਰ ਬੀਬੀ (101) ਪੰਜਾਬ ਦੀ ਪਹਿਲੀ ਬਜ਼ੁਰਗ ਮਹਿਲਾ ਹਾਜੀ ਹੋਵੇਗੀ, ਜੋ ਇਸ ਵਾਰ ਪੰਜਾਬ ਤੋਂ ਰਵਾਨਾ ਹੋਵੇਗੀ। ਜ਼ਿਲਾ ਗੁਰਦਾਸਪੁਰ ਦੇ ਪਿੰਡ ਭਾਖਰੀ ਹਰਨੀ ਦੀ ਨਿਵਾਸੀ ਅਤਰ ਬੀਬੀ ਨੂੰ 101 ਸਾਲ ਦੀ ਉਮਰ 'ਚ ਹੱਜ ਕਰਨ ਦਾ ਮੌਕਾ ਮਿਲਿਆ ਹੈ। ਉਹ ਬੇਹੱਦ ਖੁਸ਼ ਹੈ ਤੇ ਹੱਜ ਯਾਤਰਾ 'ਤੇ ਜਾਣ ਲਈ ਮਲੇਰਕੋਟਲਾ 'ਚ ਟ੍ਰੇਨਿੰਗ ਲੈਣ 'ਚ ਜੁਟੀ ਹੈ।
ਜੰਮੂ-ਕਸ਼ਮੀਰ ਦੇ ਪਿੰਡ ਕਠੂਆ 'ਚ ਇਕ ਜਨਵਰੀ 1918 ਨੂੰ ਅਤਰ ਬੀਬੀ ਦਾ ਜਨਮ ਪਿਤਾ ਤੀਲਮਦੀਨ ਦੇ ਘਰ ਮਾਤਾ ਜੀਬੋ ਦੀ ਕੁੱਖੋਂ ਹੋਇਆ। ਪਿਤਾ ਤੀਲਮਦੀਨ ਪਸ਼ੂ ਪਾਲਕ ਸਨ। ਅਤਰ ਬੀਬੀ ਦੇ ਪੁੱਤਰ ਗੁਲਾਮ ਹੁਸੈਨ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਹੱਜ ਯਾਤਰਾ ਨਹੀਂ ਕਰਵਾ ਸਕਿਆ, ਜਿਸ ਦਾ ਉਸ ਨੂੰ ਦੁੱਖ ਹੈ ਪਰ ਉਹ ਆਪਣੀ ਮਾਂ ਅਤਰ ਬੀਬੀ ਦਾ ਇਹ ਸੁਪਨਾ ਜ਼ਰੂਰ ਪੂਰਾ ਕਰਨਾ ਚਾਹੁੰਦਾ ਸੀ। ਜਿਸ ਦੇ ਲਈ ਉਹ ਪਿਛਲੇ ਕਈ ਸਾਲਾਂ ਤੋਂ ਪਾਈ-ਪਾਈ ਜੋੜਨ 'ਚ ਜੁਟਿਆ ਹੋਇਆ ਸੀ। ਪੰਜਾਬ ਸੂਬਾ ਹੱਜ ਕਮੇਟੀ ਦੇ ਚੇਅਰਮੈਨ ਰਸ਼ੀਦ ਖਿਲਜੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ 101 ਸਾਲ ਤਕ ਦੀ ਉਮਰ ਦੇ ਵਿਅਕਤੀ ਹੱਜ ਯਾਤਰਾ 'ਤੇ ਪੰਜਾਬ ਤੋਂ ਨਹੀਂ ਗਏ ਹਨ। ਅਤਰ ਬੀਬੀ ਇਸ ਉਮਰ ਵਰਗ ਦੀ ਪਹਿਲੀ ਹਾਜੀ ਬਣੇਗੀ ਤੇ ਮੈਡੀਕਲੀ ਉਹ ਫਿੱਟ ਹੈ। ਉਨ੍ਹਾਂ ਨੂੰ ਮਲੇਰਕੋਟਲਾ 'ਚ ਟ੍ਰੇਨਿੰਗ ਕੈਂਪ ਦੌਰਾਨ ਹੱਜ ਯਾਤਰਾ ਸਬੰੰਧੀ ਟ੍ਰੇਨਿੰਗ ਵੀ ਦਿੱਤੀ ਗਈ ਹੈ।
ਅਰਬੀ ਪੜਨਾ ਜਾਣਦੀ ਹੈ ਅਤਰ ਬੀਬੀ
ਗੁਲਾਮ ਹੁਸੈਨ ਨੇ ਦੱਸਿਆ ਕਿ ਮਾਤਾ ਅਤਰ ਬੀਬੀ ਸਿਰਫ ਅਰਬੀ ਪੜਨਾ ਜਾਣਦੀ ਹੈ। ਹੋਰ ਭਾਸ਼ਾਵਾਂ ਦਾ ਉਨ੍ਹਾਂ ਨੂੰ ਇਲਮ ਨਹੀਂ ਹੈ। ਉਹ ਆਪਣੇ ਰੋਜ਼ਾਨਾ ਜੀਵਨ ਨੂੰ ਕੁਰਾਨ ਸ਼ਰੀਫ ਨੂੰ ਪੜਨ 'ਚ ਗੁਜ਼ਾਰਦੀ ਹੈ।
6 ਜੁਲਾਈ ਨੂੰ ਹੋਵੇਗੀ ਰਵਾਨਾ, 45 ਦਿਨ ਦਾ ਹੋਵੇਗਾ ਦੌਰਾ
ਗੁਲਾਮ ਹੁਸੈਨ ਨੇ ਦੱਸਿਆ ਕਿ 5 ਜੁਲਾਈ ਨੂੰ ਭਾਰਤੀ ਹਾਜੀ ਇਥੋਂ ਦਿੱਲੀ ਲਈ ਰਵਾਨਾ ਹੋਣਗੇ। ਇਸ ਹੱਜ ਯਾਤਰਾ 'ਤੇ ਮਾਤਾ ਅਤਰ ਬੀਬੀ, ਉੁਹ ਖੁਦ, ਉਨ੍ਹਾਂ ਦੀ ਭੈਣ ਹੁਸੈਨ ਬੀਬੀ ਤੇ ਜੀਜਾ ਜਾਣਗੇ। 6 ਜੁਲਾਈ ਨੂੰ ਦਿੱਲੀ ਤੋਂ ਮੱਕਾ-ਮਦੀਨਾ (ਸਾਊਦੀ ਅਰਬ) ਲਈ ਫਲਾਈਟ ਰਵਾਨਾ ਹੋਵੇਗੀ। ਕਰੀਬ 45 ਦਿਨ ਦੀ ਇਸ ਯਾਤਰਾ ਦੇ ਦੌਰਾਨ ਖੁਦਾ ਦੀ ਇਬਾਦਤ ਹੋਵੇਗੀ।
ਪੰਜਾਬ ਪੁਲਸ ਦੇ 56 ਡੀ.ਐੱਸ.ਪੀ. ਰੈਂਕ ਦੇ ਅਧਿਕਾਰੀ ਤਬਦੀਲ
NEXT STORY