ਜਲੰਧਰ- ਵੇਰਕਾਂ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਅਮੂਲ ਨੇ ਦੁੱਧ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। ਅਮੂਲ ਨੇ ਕਿਹਾ ਕਿ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਵਧੀਆਂ ਕੀਮਤਾਂ ਦੇਸ਼ ਭਰ ਵਿੱਚ 1 ਮਈ, 2025 ਤੋਂ ਲਾਗੂ ਕੀਤੀਆਂ ਜਾਣਗੀਆਂ। ਕੰਪਨੀ ਨੇ ਕਿਹਾ ਕਿ ਜੂਨ 2024 ਤੋਂ ਬਾਅਦ ਦੁੱਧ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਸੀ।
ਪਿਛਲੇ ਸਾਲ, ਅਮੂਲ ਨੇ ਗਾਹਕਾਂ ਨੂੰ ਰਾਹਤ ਦੇਣ ਲਈ ਲਗਭਗ ਪੰਜ ਮਹੀਨਿਆਂ ਲਈ 1 ਲੀਟਰ ਅਤੇ 2 ਲੀਟਰ ਦੇ ਪੈਕ 'ਤੇ ਕ੍ਰਮਵਾਰ 50 ਮਿਲੀਲੀਟਰ ਅਤੇ 100 ਮਿਲੀਲੀਟਰ ਵਾਧੂ ਦੁੱਧ ਮੁਫ਼ਤ ਪ੍ਰਦਾਨ ਕੀਤਾ ਸੀ। ਇਸ ਤੋਂ ਇਲਾਵਾ, ਜਨਵਰੀ 2025 ਵਿੱਚ, ਅਮੂਲ ਨੇ ਆਪਣੇ 1 ਲੀਟਰ ਪੈਕ ਦੀ ਕੀਮਤ 1 ਰੁਪਏ ਘਟਾ ਦਿੱਤੀ ਸੀ, ਜਿਸ ਨਾਲ ਗਾਹਕਾਂ ਨੂੰ ਰਾਹਤ ਮਿਲੀ ਸੀ।
ਦੱਸ ਦੇਈਏ ਕਿ ਬੀਤੇ ਦਿਨੀਂ ਵੇਰਕਾ ਅਤੇ ਮਦਰ ਡੇਅਰੀ ਨੇ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਹੁਣ ਅਮੂਲ ਨੇ ਵੀ ਦੁੱਧ ਦੀ ਕੀਮਤ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ।
ਵੱਡੀ ਖਬਰ! ਪੰਜਾਬ ਸਰਕਾਰ ਨੇ ਲਾਏ 24 ਨਵੇਂ ਡਿਪਟੀ ਐਡਵੋਕੇਟ ਜਨਰਲ, ਦੇਖੋ ਲਿਸਟ
NEXT STORY