ਚੰਡੀਗੜ੍ਹ — ਪੰਜਾਬ ਨੂੰ ਬਾਲ ਭਿਖਾਰੀ ਮੁਕਤ ਕਰਾਉਣ ਨੂੰ ਲੈ ਕੇ 2 ਮਹੀਨੇ ਪਹਿਲਾਂ ਸ਼ੁਰੂ ਕੀਤਾ ਗਿਆ ਅਭਿਆਨ ਜ਼ਿਲਾ ਪੱਧਰ 'ਤੇ ਬਣੀ ਕਮੇਟੀਆਂ ਦੀ ਲਾਪਰਵਾਹੀ ਦੇ ਚੱਲਦੇ ਉਮੀਦਾਂ 'ਤੇ ਖਰਾ ਨਹੀਂ ਉਤਰ ਰਿਹਾ ਹੈ। ਬਾਲ ਅਧਿਕਾਰੀ ਕਮਿਸ਼ਨ ਨੇ ਅਭਿਆਨ 'ਤੇ ਗੰਭੀਰਤਾ ਤੋਂ ਕੰਮ ਨਾ ਕਰਨ ਵਾਲੀ ਜ਼ਿਲਾ ਕਮੇਟੀਆਂ ਖਿਲਾਫ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।
ਨਾਲ ਹੀ ਅਭਿਆਨ ਨੂੰ ਅਗਲੇ 2 ਮਹੀਨਿਆਂ ਲਈ ਵਧਾ ਕੇ ਅਪ੍ਰੈਲ ਤੱਕ ਪੰਜਾਬ ਨੂੰ ਬਾਲ ਭਿਖਾਰੀ ਮੁਕਤ ਬਣਾਉਣ ਦਾ ਟੀਚਾ ਸਾਰੇ ਜ਼ਿਲਿਆਂ ਦੇ ਜ਼ਿਲਾ ਪ੍ਰਸ਼ਾਸਨ ਅਤੇ ਚਾਈਲਡ ਕੇਅਰ ਕਮੇਟੀਆਂ ਨੂੰ ਦਿੱਤੇ ਹਨ। ਲੁਧਿਆਣਾ ਅਤੇ ਜਲੰਧਰ ਦੇ ਡੀ. ਸੀ. ਖਿਲਾਫ ਕਮਿਸ਼ਨ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ। ਲੁਧਿਆਣਾ 'ਚ ਹਲੇਂ ਤੱਕ ਚਾਈਲਡ ਕੇਅਰ ਕਮੇਟੀਆਂ ਦਾ ਗਠਨ ਵੀ ਨਹੀਂ ਕੀਤਾ ਜਾ ਸਕਿਆ ਹੈ।
ਗੁਰਦਾਸਪੁਰ 'ਚ ਭੀਖ ਮੰਗਣ ਵਾਲੇ ਬੱਚਿਆਂ ਦੀ ਗਿਣਤੀ 282 ਪਾਈ ਗਈ। ਜ਼ਿਲਾ ਪਠਾਨਕੋਟ ਦੂਜਾ ਨੰਬਰ 'ਤੇ ਰਿਹਾ, ਇਸ 'ਚ 146 ਬਾਲ ਭਿਖਾਰੀ ਪਾਏ ਗਏ ਅਤੇ ਇਸ ਤੋਂ ਬਾਅਦ ਫਿਰੋਜ਼ਪੁਰ 'ਚ ਸਿਰਫ 9 ਬਾਲ ਭਿਖਾਰੀ ਬੱਚੇ ਪਾਏ ਗਏ ਹਨ। ਅਜੇ ਤੱਕ ਪੰਜਾਬ ਬਾਲ ਅਧਿਕਾਰ ਪੈਨਲ ਵੱਲੋਂ ਭੀਖ ਮੰਗਣ ਵਾਲੇ 1,084 ਵਾਲੇ ਬੱਚਿਆਂ ਨੂੰ ਭੀਖ ਮੰਗਣ ਤੋਂ ਮੁਕਤ ਕਰਾਇਆ ਗਿਆ ਹੈ। ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਦਾ ਦਾਖਲਾ ਸਕੂਲਾਂ 'ਚ ਕਰਾਇਆ ਗਿਆ।
ਪੰਜਾਬ ਸਰਕਾਰ ਦੀ ਢੋਆ-ਢੁਆਈ ਦੇ ਟੈਂਡਰਾਂ ਦਾ ਜ਼ਿਲੇ ਦੇ ਆਪਰੇਟਰਾਂ ਕੀਤਾ ਬਾਈਕਾਟ
NEXT STORY