ਜਲੰਧਰ— 10 ਜਨਵਰੀ ਨੂੰ ਕੈਂਬ੍ਰਿਜ ਸਕੂਲ ਦੀ ਚੌਥੀ ਮੰਜ਼ਿਲ ਤੋਂ ਡਿੱਗੀ ਖੁਸ਼ੀ ਗੁਪਤਾ ਮੌਤ ਨੂੰ ਮਾਤ ਦੇ ਕੇ ਹੁਣ ਪੂਰੇ 60 ਦਿਨਾਂ ਬਾਅਦ ਮੰਗਲਵਾਰ ਨੂੰ ਆਪਣੀ 10ਵੀਂ ਦੀ ਪ੍ਰੀਖਿਆ ਦੇਣ ਜਾ ਰਹੀ ਹੈ। ਮਾਤਾ-ਪਿਤਾ ਸਮੇਤ ਟੀਚਰਾਂ ਦੀ ਮੋਟੀਵੇਸ਼ਨ ਨਾਲ ਖੁਸ਼ੀ ਜਲਦੀ ਹੀ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਖੁਸ਼ੀ ਦਾ ਪਹਿਲਾ ਪੇਪਰ ਹਿੰਦੀ ਦਾ ਹੈ ਅਤੇ ਕੈਂਟ ਦੇ ਕੇ.ਵੀ.-3 'ਚ ਸੈਂਟਰ ਹੈ। ਦੱਸਿਆ ਜਾ ਰਿਹਾ ਹੈ ਕਿ ਖੁਸ਼ੀ ਐਂਬੂਲੈਂਸ 'ਚ ਹੀ ਸੈਂਟਰ ਤੱਕ ਜਾਵੇਗੀ। ਖੁਸ਼ੀ ਨੇ ਹਸਪਤਾਲ 'ਚ ਹੀ ਕਿਤਾਬਾਂ ਮੰਗਵਾ ਕੇ ਪੇਪਰਾਂ ਦੀ ਤਿਆਰੀ ਕੀਤੀ ਹੈ। ਸਰੀਰਕ ਕਮਜ਼ੋਰੀ ਦੇ ਕਾਰਨ ਖੁਸ਼ੀ ਇਕ ਘੰਟੇ ਤੋਂ ਵੱਧ ਲਗਾਤਾਰ ਅਜੇ ਨਹੀਂ ਪੜ੍ਹ ਸਕਦੀ। ਪਰਿਵਾਰ ਨੂੰ ਉਮੀਦ ਹੈ ਕਿ ਉਹ ਪੇਪਰਾਂ 'ਚ ਚੰਗੇ ਨੰਬਰ ਲੈ ਕੇ ਪਾਸ ਹੋਵੇਗੀ। ਸਭ ਤੋਂ ਅਖੀਰ 'ਚ ਉਸ ਦਾ ਮੈਥ ਦਾ ਪੇਪਰ ਹੈ, ਉਦੋਂ ਤੱਕ ਖੁਸ਼ੀ ਕਾਫੀ ਹੱਦ ਤੱਕ ਠੀਕ ਹੋ ਜਾਵੇਗੀ। ਦੱਸਣਯੋਗ ਹੈ ਕਿ ਪ੍ਰੀਖਿਆ ਦੌਰਾਨ ਖੁਸ਼ੀ ਨਾਲ ਸਹਾਇਕ ਰੱਖਣ ਲਈ ਉਸ ਦੇ ਮਾਤਾ-ਪਿਤਾ ਵੱਲੋਂ ਅਥਾਰਿਟੀ ਨੂੰ ਇਕ ਚਿੱਠੀ ਲਿਖੀ ਗਈ ਸੀ, ਜਿਸ ਤੋਂ ਬਾਅਦ ਖੁਸ਼ੀ ਗੁਪਤਾ ਨੂੰ ਸੀ. ਬੀ. ਐੱਸ. ਈ. ਬੋਰਡ ਤੋਂ ਪ੍ਰੀਖਿਆ 'ਚ ਇਕ ਸਹਾਇਕ ਨਾਲ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਇਕ ਹਫਤਾ ਪਹਿਲਾਂ ਜਦੋਂ ਖੁਸ਼ੀ ਨੂੰ ਟੀਚਰ ਰੋਲ ਨੰਬਰ ਦੇਣ ਆਏ ਤਾਂ ਪਹਿਲਾਂ ਉਹ ਡਰ ਗਈ ਸੀ ਪਰ ਜਦੋਂ ਪਰਿਵਾਰ ਅਤੇ ਟੀਚਰਾਂ ਨਾਲ ਗੱਲਬਾਤ ਕੀਤੀ ਤਾਂ ਹੌਂਸਲਾ ਵੱਧ ਗਿਆ। ਪੜ੍ਹਦੇ ਸਮੇਂ ਖੁਸ਼ੀ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਸਨ, ਅੱਖਾਂ 'ਚ ਸਟ੍ਰੈੱਸ ਰਹਿੰਦਾ ਸੀ ਅਤੇ ਇਸ ਦੇ ਲਈ ਸਪੈਸ਼ਲ ਚਸ਼ਮਾ ਬਣਵਾਇਆ ਗਿਆ। ਖੁਸ਼ੀ ਨੇ ਦੱਸਿਆ ਕਿ ਉਸ ਦਾ ਟਾਰਗੇਟ ਹੈ ਕਿ ਇਕ ਸਾਲ ਖਰਾਬ ਹੋਣ ਤੋਂ ਬੱਚ ਸਕੇ। ਉਸ ਦਾ ਪਸੰਦੀਦਾ ਵਿਸ਼ਾ ਮੈਥ ਹੈ, ਜਿਸ ਦਾ ਪੇਪਰ 28 ਮਾਰਚ ਨੂੰ ਹੈ ਅਤੇ ਉਹ ਉਸ ਦੀ ਚੰਗੀ ਤਰ੍ਹਾਂ ਤਿਆਰੀ ਕਰੇਗੀ। ਐਂਬੂਲੈਂਸ 'ਚ ਇਕ ਡਾਕਟਰ ਖੁਸ਼ੀ ਦੇ ਨਾਲ ਰਹੇਗਾ ਤਾਂਕਿ ਕੋਈ ਮੁਸ਼ਕਿਲ ਆਵੇ ਤਾਂ ਉਹ ਉਸ ਨੂੰ ਸੰਭਾਲ ਸਕਣ।
ਸਿੱਖਿਆ ਮੰਤਰੀ ਨੇ ਕਲੋਹੀਆ ਦੀ ਨਿਯੁਕਤੀ ਨੂੰ ਸਹੀ ਠਹਿਰਾਇਆ
NEXT STORY