ਬਰਨਾਲਾ,(ਵਿਵੇਕ ਸਿੰਧਵਾਨੀ)- ਜ਼ਿਲਾ ਬਰਨਾਲਾ ਵਿਚ ਕੋਰੋਨਾ ਬਲਾਸਟ ਜਾਰੀ ਹੈ। ਅੱਜ ਫਿਰ ਤੋਂ 12 ਮਰੀਜ਼ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ। ਇਨ੍ਹਾਂ ਵਿਚ ਦੋ ਕੈਦੀ ਵੀ ਹਨ। ਜ਼ਿਲਾ ਬਰਨਾਲਾ ’ਚੋਂ ਦੋ ਕੈਦੀ ਕੋਰੋਨਾ ਪਾਜ਼ੇਟਿਵ ਆਉਣ ’ਤੇ ਜ਼ਿਲਾ ਜੇਲ ਵਿਚ ਹੜਕੰਪ ਮੱਚ ਗਿਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਮ. ਓ. ਡਾ. ਜੋਤੀ ਕੌਸ਼ਲ ਨੇ ਦੱਸਿਆ ਕਿ ਦੋ ਕੇਸ ਜ਼ਿਲਾ ਜੇਲ ਬਰਨਾਲਾ ’ਚੋਂ ਦੋ ਕੈਦੀਆਂ ਦੇ ਆਏ ਹਨ। ਜਿਸ ਬੈਰਕ ਵਿਚ ਇਹ ਕੈਦੀ ਰਹਿ ਰਹੇ ਸਨ, ਉਸ ਬੈਰਕ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਕੈਦੀਆਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦਾ ਵੀ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਰਨਾਲਾ ’ਚੋਂ ਕੁੱਲ ਪੰਜ ਮਰੀਜ਼ ਸਾਹਮਣੇ ਆਏ ਹਨ, ਜਿਸ ਵਿਚ ਚਾਰ ਮਰੀਜ ਆਸਥਾ ਕਾਲੋਨੀ ਬਰਨਾਲਾ ’ਚੋਂ ਹਨ, ਇਕ ਅਨਾਜ ਮੰਡੀ ਰੋਡ ਤੋਂ ਮਹਿਲ ਕਲਾਂ ਤੋਂ ਦੋ ਪੁਲਸ ਕਰਮਚਾਰੀ ਜਿਸ ਵਿਚ ਥਾਣਾ ਮਹਿਲ ਕਲਾ ਦੀ ਐੱਸ. ਐੱਚ. ਓ. ਜਸਵਿੰਦਰ ਕੌਰ ਵੀ ਸ਼ਾਮਲ ਹੈ, ਦੋ ਹੰਡਿਆਇਆ ਤੋਂ, ਇਕ ਮੌੜ ਨਾਭਾ ਤੋਂ ਕੇਸ ਸਾਹਮਣੇ ਆਏ ਹਨ। ਹੁਣ ਮਰੀਜ਼ਾਂ ਦੀ ਗਿਣਤੀ ਵਧਕੇ 127 ਤੱਕ ਪਹੁੰਚ ਚੁੱਕੀ ਹੈ। ਜਿਸ ਵਿਚੋਂ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਟਰੂਡੋ ਦੇ ਝਟਕੇ ਨਾਲ ਬੋਖਲਾਇਆ ਪੰਨੂ, ਕੈਨੇਡਾ ਨੂੰ ਤੋੜਣ ਦੀ ਦਿੱਤੀ ਧਮਕੀ
NEXT STORY