ਫਿਰੋਜ਼ਪੁਰ/ਜਲੰਧਰ (ਮਲਹੋਤਰਾ)–ਰੇਲਵੇ ਵਿਭਾਗ ਵੱਲੋਂ ਜਲੰਧਰ ਕੈਂਟ ਅਤੇ ਕੰਦਰੋਰੀ ਸਟੇਸ਼ਨਾਂ ਵਿਚਾਲੇ ਕੀਤੇ ਜਾਣ ਵਾਲੇ ਜ਼ਰੂਰੀ ਰਿਪੇਅਰ ਵਰਕ ਕਾਰਨ ਇਸ ਟਰੈਕ ’ਤੇ 30 ਸਤੰਬਰ ਤੋਂ 6 ਅਕਤੂਬਰ ਤੱਕ ਰੇਲ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਦੌਰਾਨ 12 ਰੇਲਗੱਡੀਆਂ ਨੂੰ ਰੱਦ ਰੱਖਿਆ ਜਾਵੇਗਾ। ਇਸ ਦੇ ਨਾਲ ਹੀ 3 ਰੇਲਗੱਡੀਆਂ ਨੂੰ ਸ਼ਾਰਟ ਟਰਮੀਨੇਟ ਕੀਤਾ ਜਾਵੇਗਾ, 5 ਗੱਡੀਆਂ ਦੇ ਰੂਟ ਬਦਲੇ ਜਾਣਗੇ ਅਤੇ 14 ਰੇਲਗੱਡੀਆਂ ਨੂੰ ਉਨ੍ਹਾਂ ਦੇ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚਲਾਇਆ ਜਾਵੇਗਾ। ਇਸ ਲਈ ਰੇਲ ਮੁਸਾਫ਼ਰ ਆਪਣਾ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸਬੰਧਤ ਰੇਲਗੱਡੀਆਂ ਦਾ ਸ਼ੈਡਿਊਲ ਜ਼ਰੂਰ ਜਾਂਚ ਲੈਣ।
ਇਹ ਵੀ ਪੜ੍ਹੋ- ਏਜੰਸੀਆਂ ਦੀ ਸਖ਼ਤ ਕਾਰਵਾਈ, ਜਲੰਧਰ 'ਚ ਹਰਦੀਪ ਨਿੱਝਰ ਦੇ ਘਰ 'ਤੇ ਲਗਾਇਆ ਨੋਟਿਸ
ਇਹ ਟਰੇਨਾਂ ਰਹਿਣਗੀਆਂ ਰੱਦ
ਜਲੰਧਰ ਸਿਟੀ ਤੋਂ ਹੁਸ਼ਿਆਰਪੁਰ-04598
ਹੁਸ਼ਿਆਰਪੁਰ ਤੋਂ ਜਲੰਧਰ ਸਿਟੀ-04597
ਨੰਗਲ ਡੈਮ ਤੋਂ ਅੰਮ੍ਰਿਤਸਰ-14506
ਲੁਧਿਆਣਾ ਤੋਂ ਛੇਹਰਟਾ-04592
ਪੁਰਾਣੀ ਦਿੱਲੀ ਤੋਂ ਪਠਾਨਕੋਟ-22429
ਪਠਾਨਕੋਟ ਤੋਂ ਪੁਰਾਣੀ ਦਿੱਲੀ-22429
3 ਅਕਤੂਬਰ ਨੂੰ ਪਠਾਨਕੋਟ ਤੋਂ ਜਲੰਧਰ ਸਿਟੀ-04642
3 ਅਕਤੂਬਰ ਨੂੰ ਜਲੰਧਰ ਸਿਟੀ ਤੋਂ ਪਠਾਨਕੋਟ-06949
4 ਅਕਤੂਬਰ ਨੂੰ ਨਿਊ ਜਲਪਾਈਗੁੜੀ ਤੋਂ ਅੰਮ੍ਰਿਤਸਰ- 04654
6 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ-04653
ਇਹ ਵੀ ਪੜ੍ਹੋ- ਪੰਜਾਬ ਦੇ 72 ਪ੍ਰਿੰਸੀਪਲ ਸਿੰਗਾਪੁਰ ਲਈ ਹੋਏ ਰਵਾਨਾ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਵਿਖਾਈ ਹਰੀ ਝੰਡੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਏਜੰਸੀਆਂ ਦੀ ਸਖ਼ਤ ਕਾਰਵਾਈ, ਜਲੰਧਰ 'ਚ ਹਰਦੀਪ ਨਿੱਝਰ ਦੇ ਘਰ 'ਤੇ ਲਗਾਇਆ ਨੋਟਿਸ
NEXT STORY