ਚੰਡੀਗੜ੍ਹ (ਕੁਲਦੀਪ) : ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਨੂੰ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਆਪਣੀ ਲਪੇਟ 'ਚ ਲਿਆ ਹੋਇਆ ਹੈ ਅਤੇ ਰੋਜ਼ਾਨਾ ਵੱਡੀ ਗਿਣਤੀ 'ਚ ਕਾਲੋਨੀ ਨਾਲ ਸਬੰਧਿਤ ਕੋਰੋਨਾ ਕੇਸ ਸਾਹਮਣੇ ਆ ਰਹੇ ਹਨ। ਜਿੱਥੇ ਸੋਮਵਾਰ ਨੂੰ ਬਾਪੂਧਾਮ ਕਾਲੋਨੀ 'ਚ ਇਕੱਠੇ 14 ਕੋਰੋਨਾ ਕੇਸਾਂ ਦੀ ਪੁਸ਼ਟੀ ਕੀਤੀ ਗਈ , ਉੱਥੇ ਹੀ ਮੰਗਲਵਾਰ ਦੁਪਹਿਰ ਤੱਕ 16 ਨਵੇਂ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 3 ਕੇਸ ਮੰਗਲਵਾਰ ਸਵੇਰ ਦੇ ਸਮੇਂ ਸਾਹਮਣੇ ਆਏ, ਜਦੋਂ ਕਿ 13 ਕੋਰੋਨਾ ਕੇਸਾਂ ਬਾਰੇ ਦੁਪਿਹਰ ਨੂੰ ਪਤਾ ਲੱਗਿਆ। ਸਾਰੇ ਕੇਸ ਬਾਪੂਧਾਮ ਕਾਲੋਨੀ ਨਾਲ ਸਬੰਧਿਤ ਹਨ। ਨਵੇਂ ਕੇਸਾਂ 'ਚ 8 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 292 ਤੱਕ ਪਹੁੰਚ ਗਈ ਹੈ ਅਤੇ ਸ਼ਹਿਰ 'ਚ ਕੁੱਲ 101 ਐਕਟਿਵ ਕੇਸ ਹਨ।
ਸੋਮਵਾਰ ਨੂੰ ਇਕੱਠੇ ਆਏ 14 ਮਾਮਲੇ
ਸੋਮਵਾਰ ਨੂੰ ਇਕ ਵਾਰ ਫਿਰ ਬਾਪੂਧਾਮ ਕਾਲੋਨੀ ਤੋਂ 14 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਮਰੀਜ਼ਾਂ 'ਚ 46 ਅਤੇ 48 ਸਾਲਾਂ ਦੇ ਦੋ ਵਿਅਕਤੀ, 23, 24, 27 ਅਤੇ 25 ਸਾਲ ਦੇ 4 ਲੜਕੇ, 1, 5 ਅਤੇ 9 ਸਾਲ ਦੀਆਂ ਤਿੰਨ ਬੱਚੀਆਂ, 14 ਸਾਲਾਂ ਦਾ ਇਕ ਲੜਕਾ, 30, 31, 22 ਤੇ 25 ਸਾਲ ਦੀਆਂ 4 ਲੜਕੀਆਂ ਸ਼ਾਮਲ ਹਨ। ਸ਼ਹਿਰ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 4 ਲੋਕਾਂ ਦੀ ਮੌਤ ਹੋ ਚੁੱਕੀ ਹੈ।
'ਪੰਜਾਬ ਵਜ਼ਾਰਤ' ਦੀ ਅਹਿਮ ਬੈਠਕ ਕੱਲ੍ਹ, ਵਿਚਾਰੇ ਜਾਣਗੇ ਲਾਕ ਡਾਊਨ ਤੋਂ ਬਾਅਦ ਦੇ ਹਾਲਾਤ
NEXT STORY