ਚੰਡੀਗੜ੍ਹ : ਪੰਜਾਬ ਵਜ਼ਾਰਤ ਦੀ ਅਹਿਮ ਬੈਠਕ ਕੱਲ੍ਹ ਮਤਲਬ ਕਿ 27 ਮਈ, ਦਿਨ ਬੁੱਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਣ ਜਾ ਰਹੀ ਹੈ। ਇਸ ਬੈਠਕ ਦੌਰਾਨ 31 ਮਈ ਨੂੰ ਲਾਕ ਡਾਊਨ ਖੁੱਲ੍ਹਣ ਤੋਂ ਬਾਅਦ ਦੇ ਹਾਲਾਤ ਬਾਰੇ ਵਿਚਾਰ-ਚਰਚਾ ਕੀਤੀ ਜਾ ਸਕਦੀ ਹੈ। ਕੋਰੋਨਾ ਮਹਾਮਾਰੀ ਦੌਰਾਨ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਵੀਡੀਓ ਕਾਨਫਰੰਸਿੰਗ ਦੀ ਥਾਂ ਸਿੱਧੇ ਤੌਰ 'ਤੇ ਮੰਤਰੀ ਬੈਠਕ ਕਰ ਸਕਣਗੇ। ਇਸ ਬੈਠਕ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਦੇ ਮੁੱਦੇ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ 'ਚੋਂ 18 ਮਈ ਨੂੰ ਕਰਫਿਊ ਖਤਮ ਕਰਨ ਦਾ ਐਲਾਨ ਕੀਤਾ ਸੀ, ਹਾਲਾਂਕਿ ਲਾਕ ਡਾਊਨ 31 ਮਈ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ...ਤੇ 2 ਮਹੀਨਿਆਂ ਬਾਅਦ ਗੁਲਜ਼ਾਰ ਹੋਇਆ 'ਸਾਹਨੇਵਾਲ ਹਵਾਈ ਅੱਡਾ'
ਕੈਪਟਨ ਵੱਲੋਂ 'ਕੋਵਾ ਐਪ' ਡਾਊਨਲੋਡ ਕਰਨ ਦੀ ਅਪੀਲ
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਫੇਸਬੁੱਕ 'ਤੇ ਇਸ ਦੀ ਇਕ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ ਇਸ ਐਪ ਰਾਹੀਂ ਕੋਵਿਡ-19 ਪ੍ਰਤੀ ਰੋਜ਼ਾਨਾ ਤਾਜ਼ਾ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ ਅਤੇ ਲੋਕ ਸੂਬੇ ਦੇ ਅੰਦਰ-ਅੰਦਰ ਸਫਰ ਕਰਨ ਲਈ ਈ-ਪਾਸ ਵੀ ਅਪਲਾਈ ਕਰ ਸਕਦੇ ਹਨ। ਕੈਪਟਨ ਨੇ ਲਿਖਿਆ ਕਿ ਹੁਣ ਤੱਕ 23 ਲੱਖ ਲੋਕ ਇਹ ਐਪਲੀਕੇਸ਼ਨ ਡਾਊਨਲੋਡ ਕਰ ਚੁੱਕੇ ਹਨ ਅਤੇ ਉਹ ਬਾਕੀ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਇਸ ਐਪਲੀਕੇਸ਼ਨ ਨੂੰ ਜ਼ਰੂਰ ਡਾਊਨਲੋਡ ਕਰਨ।
ਇਹ ਵੀ ਪੜ੍ਹੋ : ਹਾਲ ਦੀ ਘੜੀ ਨਹੀਂ ਖੁੱਲ੍ਹਣਗੀਆਂ 'ਰੈਗੂਲਰ ਅਦਾਲਤਾਂ'
ਮੇਰੇ ਪਿੰਡ ਦੇ ਲੋਕ- 12 : ' ਜੰਗੀ ਵੀਰਾ '
NEXT STORY