ਲਹਿਰਾਗਾਗਾ (ਜ.ਬ.): ‘ਜਗ ਬਾਣੀ’ ਵੱਲੋਂ ਲਹਿਰਾਗਾਗਾ ਵਿਖੇ ਇਕ ਅਗਰਵਾਲ ਪਰਿਵਾਰ ਦੀ 13 ਸਾਲਾ ਕੁੜੀ ਵੱਲੋਂ ਬਾਜ਼ਾਰਾਂ ’ਚ ਲਿਫ਼ਾਫ਼ੇ ਵੇਚ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਦੀ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਦਿੱਤੇ ਗਏ ਹੁਕਮਾਂ ’ਤੇ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਅੱਜ ਉਕਤ ਕੁੜੀ ਅਤੇ ਪਰਿਵਾਰ ਨਾਲ ਫੋਨ ’ਤੇ ਗੱਲਬਾਤ ਕਰ ਕੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ ਦਿਵਾਇਆ ਗਿਆ।
ਇਹ ਵੀ ਪੜ੍ਹੋ: ਲਹਿਰਾਗਾਗਾ : ਅੰਡਰਬ੍ਰਿਜ ’ਚ ਦਸ ਫੁੱਟ ਤਕ ਭਰੇ ਪਾਣੀ ਵਿਚਕਾਰ ਫਸੀ ਲੋਕਾਂ ਨਾਲ ਭਰੀ ਬੱਸ, ਪਇਆ ਚੀਕ-ਚਿਹਾੜਾ
ਪਰਿਵਾਰ ਦੀ ਹਰ ਸੰਭਵ ਮਦਦ ਹੋਵੇਗੀ : ਐੱਸ.ਡੀ.ਐੱਮ.
ਉਕਤ ਪਰਿਵਾਰ ਦੇ ਘਰ ਪਹੁੰਚੇ ਉਪ ਮੰਡਲ ਮੈਜਿਸਟ੍ਰੇਟ ਪ੍ਰਮੋਦ ਸਿੰਗਲਾ ਅਤੇ ਤਹਿਸੀਲਦਾਰ ਸੁਰਿੰਦਰ ਸਿੰਘ ਨੇ ਘਰ ਅਤੇ ਪਰਿਵਾਰ ਦਾ ਹਾਲ-ਚਾਲ ਜਾਣਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਨਾਲ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਕਰਵਾਈ। ਗੱਲਬਾਤ ਉਪਰੰਤ ਜਿੱਥੇ ਉਕਤ 13 ਸਾਲਾ ਕੁੜੀ ਦੇ ਨਾਲ ਪੂਰੇ ਪਰਿਵਾਰ ਤੇ ਚਿਹਰੇ ’ਤੇ ਸਕੂਨ ਦਿਖਾਈ ਦਿੱਤਾ, ਉਥੇ ਹੀ ਉਪ ਮੰਡਲ ਮੈਜਿਸਟ੍ਰੇਟ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਡੀ. ਸੀ. ਸਾਹਿਬ ਦੇ ਆਦੇਸ਼ਾਂ ’ਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਪਰਿਵਾਰ ਨੂੰ ਹਰ ਸਰਕਾਰੀ ਸਹੂਲਤ ਦਿਵਾਈ ਜਾਵੇਗੀ ਅਤੇ ਜੋ ਵੀ ਸੰਭਵ ਹੋਇਆ ਹਰ ਤਰ੍ਹਾਂ ਮਦਦ ਕੀਤੀ ਜਾਵੇਗੀ । ਸੂਬਾ ਸਰਕਾਰ ਤੇ ਪ੍ਰਸ਼ਾਸਨ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ: ਰਾਮ ਰਹੀਮ ਦੀ ਰਿਹਾਈ ’ਤੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ, ਕਿਹਾ ਸਾਜ਼ਿਸ਼ ਤਹਿਤ ਮਿਲੀ ਪੈਰੋਲ (ਵੀਡੀਓ)
ਜਲੰਧਰ: ਸਪਾ ਸੈਂਟਰ 'ਚ ਹੋਏ ਗੈਂਗਰੇਪ ਦੇ ਮਾਮਲੇ ਦਾ ਮਾਸਟਰਮਾਈਂਡ ਆਸ਼ੀਸ਼ ਤੇ ਸਾਥੀ ਇੰਦਰ ਗ੍ਰਿਫ਼ਤਾਰ
NEXT STORY