ਸੰਗਤ ਮੰਡੀ (ਮਨਜੀਤ)-ਪੁਲਸ ਵੱਲੋਂ ਪਿੰਡ ਫੁੱਲੋ ਮਿੱਠੀ ਵਿਖੇ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 15 ਬੋਤਲਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਦੋਸ਼ੀ ਮੌਕੇ ਤੋਂ ਫਰਾਰ ਹੋਣ 'ਚ ਸਫਲ ਹੋ ਗਿਆ। ਹੌਲਦਾਰ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਸ਼ਤ ਦੌਰਾਨ ਜਦ ਉਹ ਉਕਤ ਪਿੰਡ ਨਜ਼ਦੀਕ ਪਹੁੰਚੇ ਤਾਂ ਪਿੰਡ ਦਾ ਹੀ ਇਕ ਵਿਅਕਤੀ ਸ਼ੱਕੀ ਹਾਲਾਤ 'ਚ ਆ ਰਿਹਾ ਸੀ, ਜਦ ਉਕਤ ਵਿਅਕਤੀ ਵੱਲੋਂ ਸਾਹਮਣਿਓਂ ਆਉਂਦੀ ਪੁਲਸ ਪਾਰਟੀ ਵੇਖੀ ਤਾਂ ਉਹ ਆਪਣੇ ਹੱਥ 'ਚ ਫੜਿਆ ਥੈਲਾ ਸੁੱਟ ਕੇ ਫਰਾਰ ਹੋ ਗਿਆ।
ਪੁਲਸ ਪਾਰਟੀ ਵੱਲੋਂ ਥੈਲੇ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 15 ਬੋਤਲਾਂ ਬਰਾਮਦ ਹੋਈਆਂ। ਫਰਾਰ ਵਿਅਕਤੀ ਦੀ ਪਛਾਣ ਨੱਥੂ ਰਾਮ ਪੁੱਤਰ ਰੁਲੀਆ ਰਾਮ ਵਾਸੀ ਫੁੱਲੋ ਮਿੱਠੀ ਵਜੋਂ ਹੋਈ। ਪੁਲਸ ਨੇ ਉਕਤ ਵਿਅਕਤੀ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰੈਸ਼ਰ ਹਾਰਨਾਂ ਤੋਂ ਲੋਕ ਪ੍ਰੇਸ਼ਾਨ, ਪਰ ਪ੍ਰਸ਼ਾਸਨ ਬੇਧਿਆਨ
NEXT STORY