ਨੰਗਲ, (ਗੁਰਭਾਗ)- ਨਗਰ ਕੌਂਸਲ ਨੰਗਲ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਅਜਗਰ ਨੂੰ ਕਾਬੂ ਕੀਤਾ ਤੇ ਜਿਸ ਨੂੰ ਕਿਤੇ ਸੁਰੱਖਿਅਤ ਥਾਂ ’ਤੇ ਲਿਜਾ ਕੇ ਛੱਡਿਆ ਗਿਆ।
ਜਾਣਕਾਰੀ ਦਿੰਦੇ ਹੋਏ ਮੁਲਾਜ਼ਮਾਂ ਨੇ ਕਿਹਾ ਸਾਨੂੰ ਪਿੰਡ ਹੰਬੇਵਾਲ ਤੋਂ ਬਿੰਦਰ ਕੁਮਾਰ ਦਾ ਫੋਨ ਆਇਆ ਸੀ ਤੇ ਐੱਸ.ਐੱਫ.ਓ. ਅਮਰਪ੍ਰੀਤ ਸਿੰਘ ਦੇ ਹੁਕਮਾਂ ਤਹਿਤ ਸਾਡੇ ਵੱਲੋਂ ਮੌਕੇ ’ਤੇ ਪਹੁੰਚ ਕੇ ਅਜਗਰ ਨੂੰ ਤਕਰੀਬਨ ਇਕ ਘੰਟੇ ਦੀ ਮੁਸ਼ਕਤ ਤੋਂ ਬਾਅਦ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਡੇ ਪਹੁੰਚਣ ਤੋਂ ਪਹਿਲਾਂ ਅਜਗਰ ਵੱਲੋਂ ਇਕ ਨਸਲੀ ਪਾਲਤੂ ਕੁੱਤੇ ਨੂੰ ਆਪਣੀ ਜਕਡ਼ ਵਿਚ ਲੈ ਕੇ ਮਾਰ ਦਿੱਤਾ ਗਿਆ ਸੀ। ਅਜਗਰ ਨਾਲ ਲੱਗਦੀਆਂ ਸਤਲੁਜ ਦੀਆਂ ਪਹਾਡ਼ੀਆਂ ਵਿਚੋਂ ਪਿੰਡ ਵੱਲ ਨੂੰ ਆਇਆ ਜਾਪਦਾ ਸੀ। ਇਹ ਅਜਗਰ ਤਕਰੀਬਨ 15 ਫੁੱਟ ਲੰਬਾ ਤੇ ਢਾਈ ਕੁਇੰਟਲ ਭਾਰਾ ਸੀ। ਇਸ ਮੌਕੇ ਫਾਇਰ ਮੁਲਾਜ਼ਮ ਵਿਸ਼ਾਲ ਸ਼ਰਮਾ, ਸਚਿਨ ਕੈਂਥ, ਗੌਰਵ ਠਾਕੁਰ, ਸੰਨੀ, ਚੰਦਰ ਸ਼ੇਖਰ ਆਦਿ ਹਾਜ਼ਰ ਸਨ।
ਅਾੜ੍ਹਤੀਆਂ ਨੇ ਮੰਡੀਆਂ ਬੰਦ ਕਰ ਕੇ ਦਿੱਤੇ ਧਰਨੇ
NEXT STORY