ਜ਼ੀਰਾ, (ਅਕਾਲੀਆਂ ਵਾਲਾ, ਗੁਰਮੇਲ)– ਪੰਜਾਬ ਸਰਕਾਰ ਵੱਲੋਂ ਸ਼ਾਹੂਕਾਰਾ ਕਰਜ਼ ਦੇ ਨਿਬੇੜੇ ਲਈ ਬਿੱਲ ਨੂੰ ਦਿੱਤੀ ਹਰੀ ਝੰਡੀ ਦੇ ਵਿਰੋਧ ’ਚ ਸੂਬੇ ਭਰ ਦੇ ਆੜ੍ਹਤੀਏ ਰੋਹ ’ਚ ਆ ਗਏ ਹਨ। ਵਿਰੋਧ ਵਜੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦੇ ਲਏ ਗਏ ਫੈਸਲੇ ਤਹਿਤ ਅੱਜ ਜ਼ੀਰਾ ਦੇ ਸਮੂਹ ਆੜ੍ਹਤੀਆਂ ਵੱਲੋਂ ਪ੍ਰਧਾਨ ਸੁਰਜੀਤ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ, ਜਿਥੇ ਸਮੂਹ ਆੜ੍ਹਤੀਏ ਆਪਣੀਆਂ ਦੁਕਾਨਾਂ ਬੰਦ ਕਰ ਕੇ ਇਸ ਰੋਸ ਪ੍ਰਦਰਸ਼ਨ ’ਚ ਸ਼ਾਮਲ ਹੋਏ। ਇਸ ਰੋਸ ਪ੍ਰਦਰਸ਼ਨ ’ਚ ਹਰੀਸ਼ ਕੁਮਾਰ ਜੈਨ ਗੋਗਾ ਪ੍ਰਧਾਨ, ਹਰੀਸ਼ ਕੁਮਾਰ ਅਗਰਵਾਲ, ਚੰਦਨ ਨਰੂਲਾ, ਅਮਰਦੀਪ ਸਿੰਘ ਦੀਪ ਮੀਤ ਪ੍ਰਧਾਨ, ਹਨੀ ਜੈਨ, ਅੰਗਰੇਜ਼ ਸਿੰਘ ਸੈਕਟਰੀ, ਸੁਖਦੇਵ ਬਿੱਟੂ ਵਿੱਜ ਸਾਬਕਾ ਪ੍ਰਧਾਨ, ਬਲਜੀਤ ਸਿੰਘ ਆਹੂਜਾ ਸਰਪ੍ਰਸਤ, ਜਸਵੰਤ ਸਿੰਘ ਆੜ੍ਹਤੀਆ, ਹਰਜਿੰਦਰ ਸਿੰਘ ਭਿੰਡਰ, ਮਨਜੀਤ ਸਿੰਘ ਪੱਬੀ, ਕੁਲਬੀਰ ਸਿੰਘ ਟਿੰਮੀ, ਸਤਵੰਤ ਸਿੰਘ ਗਿੱਲ, ਪ੍ਰੇਮ ਕੁਮਾਰ ਆੜ੍ਹਤੀਆ, ਬਸੰਤ ਸਿੰਘ, ਅਜੀਤ ਚੌਧਰੀ, ਰਾਜਿੰਦਰ ਸਿੰਘ ਧੰਜੂ, ਭੁਪਿੰਦਰ ਸਿੰਘ ਗੋਲਡੀ, ਕੇਹਰ ਸਿੰਘ ਐਂਡ ਸੰਜ਼, ਤਿਲਕ ਰਾਜ ਨਰੂਲਾ ਸਾਬਕਾ ਪ੍ਰਧਾਨ, ਅੰਗਰੇਜ਼ ਸਿੰਘ ਸਰਾਂ ਸਨ੍ਹੇਰ, ਪੰਕਜ ਵੋਹਰਾ, ਰਾਜਿੰਦਰ ਪਾਸੀ, ਮੋਨਾ ਜਿੰਦਲ, ਰਵੀ, ਪੁਨੀਤ ਜੈਨ, ਸਾਹਿਲ ਭੂਸ਼ਣ, ਪੰਕਜ ਜੈਨ, ਅਸ਼ਵਨੀ ਗੁਪਤਾ, ਵਰਿੰਦਰ ਜੈਨ ਤੋਂ ਇਲਾਵਾ ਕਈ ਆੜ੍ਹਤੀਏ ਸ਼ਾਮਲ ਹੋਏ।
ਮੰਡੀ ਲਾਧੂਕਾ, (ਸੰਦੀਪ)–ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੀ ਤਰਜ਼ ’ਤੇ ਮੰਤਰੀ ਮੰਡਲ ਦੀ ਮੀਟਿੰਗ ’ਚ ਮਨੀ ਲਾਂਡਰਿੰਗ ਕਾਨੂੰਨ ਨੂੰ ਲਾਗੂ ਕਰਨ ਬਾਰੇ ਵਿਚਾਰ ਕੀਤਾ ਗਿਆ, ਜਿਸ ਨੂੰ ਲੈ ਕੇ ਪੰਜਾਬ ਭਰ ਦੇ ਆਡ਼੍ਹਤੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੰਡੀ ਲਾਧੂਕਾ ਦੇ ਕੱਚਾ ਆਡ਼੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ ਕਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 28 ਅਗਸਤ ਨੂੰ ਮੰਡੀ ਲਾਧੂਕਾ ਦੀ ਕੱਚਾ ਆਡ਼੍ਹਤੀਆ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਦੇ ਫੈਸਲੇ ਵਿਰੁੱਧ ਪ੍ਰਦਰਸ਼ਨ ਕਰੇਗੀ। ਇਸ ਮੌਕੇ ਫਕੀਰ ਚੰਦ ਸੀਨੀਅਰ ਵਾਈਸ ਪ੍ਰਧਾਨ, ਰਾਜਨ ਸ਼ੰਕਰਸੁਧਾ ਵਾਈਸ ਪ੍ਰਧਾਨ, ਲਾਲ ਚੰਦ ਗੋਲਡਨ ਸਕੱਤਰ, ਪ੍ਦੀਪ ਕੁਮਾਰ, ਸੋਭਾ ਵਾਟਸ, ਚੰਦਰ ਸਿਡਾਨਾ, ਸੋਨੂੰ ਛਾਬਡ਼ਾ, ਕਾਲਾ ਭਗਤ, ਪ੍ਰੇਮ ਕੁਮਾਰ, ਅਮੀ ਮਹਿਤਾ, ਰਾਮ ਲਖਨ ਅਸੀਜਾ, ਬੱਬਲੂ, ਬਿੱਟੂ ਜੁਲਾਹਾ, ਚੈਰੀ ਸਿਡਾਨਾ ਆਦਿ ਹਾਜ਼ਰ ਸਨ।
ਮੰਡੀ ਘੁਬਾਇਆ, (ਕੁਲਵੰਤ)–ਸਥਾਨਕ ਦਾਣਾ ਮੰਡੀ ’ਚ ਅੱਜ ਆਡ਼੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਤਰਮੀਤ ਸਿੰਘ ਬਵੇਜਾ ਦੀ ਅਗਵਾਈ ’ਚ ਕੀਤੀ ਗਈ, ਜਿਸ ’ਚ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੈਬਨਿਟ ’ਚ ਫੈਸਲਾ ਲਿਆ ਗਿਆ ਹੈ ਕਿ ਸਿਰਫ ਲਾਇਸੈਂਸ ਵਾਲੇ ਆਡ਼੍ਹਤੀਏ ਹੀ ਕਿਸਾਨਾਂ ਨੂੰ ਪ੍ਰਤੀ ਏਕਡ਼ ਕਰਜ਼ੇ ਦੀ ਦਰ ਅਨੁਸਾਰ ਪੇਸ਼ਗੀ ਧਨ ਦੇ ਸਕਣਗੇ ਅਤੇ ਬਿਨਾਂ ਲਾਇਸੈਂਸ ਵਾਲੇ ਆਡ਼੍ਹਤੀ ਪੇਸ਼ਗੀ ਧਨ ਨਹੀਂ ਦੇ ਸਕਣਗੇ। ਉਨ੍ਹਾਂ ਕਿਹਾ ਕਿ ਮੰਡੀ ਘੁਬਾਇਆ ਦੇ ਸਮੂਹ ਆਡ਼੍ਹਤੀਆਂ ’ਚ ਇਸ ਫੈਸਲੇ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਵੀਰ ਸੇਤੀਆ, ਗੁਰਤੇਜ ਸਿੰਘ ਬਰਾਡ਼, ਸੁਰਿੰਦਰ ਸਿੰਘ ਬਵੇਜਾ, ਮਨਜੀਤ ਸਿੰਘ ਬਵੇਜਾ, ਰਾਮ ਲਾਲ, ਹਰਬੰਸ ਸਿੰਘ, ਪੂਰਨ ਚੰਦ ਮੁਜੈਦੀਆ, ਜਗਦੀਸ਼ ਵਧਵਾ, ਮਿੱਠੂ ਸੇਤੀਆ ਆਦਿ ਹਾਜ਼ਰ ਸਨ।
ਇਨ੍ਹਾਂ ਮੰਗਾਂ ਅਤੇ ਰਣਨੀਤੀ ਸਬੰਧੀ ਵੀ ਇਸ ਧਰਨੇ ’ਚ ਹੋਈ ਚਰਚਾ
ਪੰਜਾਬ ਪੱਧਰ ’ਤੇ 28 ਅਗਸਤ ਨੂੰ ਆੜ੍ਹਤੀਆਂ ਦਾ ਇਕੱਠ ਮੁਕਤਸਰ ’ਚ ਰੱਖਿਆ ਗਿਆ ਹੈ। ਇਸ ’ਚ ਸਵੇਰੇ ਅੱਠ ਵਜੇ ਜ਼ੀਰਾ ਦੇ ਸਮੂਹ ਆੜ੍ਹਤੀਏ ਰਵਾਨਾ ਹੋਣਗੇ।
v ਪੰਜਾਬ ਸਰਕਾਰ ਵੱਲੋਂ, ਜੋ ਸ਼ਾਹੂਕਾਰਾ ਐਕਟ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਉਹ ਆੜ੍ਹਤੀਆ ਵਰਗ ਦੇ ਹਿੱਤ ਵਿਚ ਨਹੀਂ ਹੈ। ਉਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
v ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਸਦੀਆਂ ਪੁਰਾਣੇ ਰਿਸ਼ਤੇ ’ਚ ਐਕਟ ਬਣਨ ਨਾ ਤ੍ਰੇੜ ਪੈ ਜਾਵੇਗੀ।
v ਕਿਸਾਨੀ ਕਰਜ਼ੇ ਦੀ ਹੱਦ ਅਤੇ ਕਰਜ਼ੇ ਦੇ ਸਬੰਧ ’ਚ ਝਗੜਾ ਨਿਪਟਾਊ ਕਮੇਟੀਆਂ ਡਵੀਜ਼ਨ ਪੱਧਰ ’ਤੇ ਕਰਨ ਦਾ ਲਿਆ ਗਿਆ ਫੈਸਲਾ ਬਿਲਕੁਲ ਗਲਤ ਹੈ।
v ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਕਰਜ਼ਾਈ ਕਰਨ ’ਚ ਸਭ ਤੋਂ ਵੱਡਾ ਰੋਲ ਬੈਂਕਾਂ ਅਤੇ ਸਰਕਾਰ ਦਾ ਹੈ। ਆੜ੍ਹਤੀਏ ਤਾਂ ਕਿਸਾਨ ਨੂੰ ਉਸ ਦੀ ਫਸਲ ਤੇ ਸਮਰੱਥਾ ਮੁਤਾਬਕ ਹੀ ਕਰਜ਼ਾ ਦਿੰਦੇ ਹਨ।
v ਪੰਜਾਬ ਮੰਤਰੀ ਮੰਡਲ ਵੱਲੋਂ ਆੜ੍ਹਤੀਆਂ ’ਤੇ ਮਨੀ ਲਾਂਡਰਿੰਗ ਐਕਟ ਤੇ ਫਾਰਮਰਜ਼ ਵੈੱਲਫੇਅਰ ਸੈੱਸ ਲਾਉਣ ਦਾ ਫੈਸਲਾ ਜਿੰਨਾ ਚਿਰ ਸਰਕਾਰ ਵਾਪਸ ਨਹੀਂ ਲੈਂਦੀ, ਓਨਾ ਚਿਰ ਸੰਘਰਸ਼ ਜਾਰੀ ਰਹੇਗਾ।
v ਇਸ ਮੌਕੇ ਆੜ੍ਹਤੀਆਂ ਨੇ ਮੰਡੀਆਂ ’ਚ ਬਿਜਲਈ ਕੰਡੇ ਲਾਉਣ ’ਤੇ ਵੀ ਰੋਸ ਜਤਾਇਆ। ਆੜ੍ਹਤੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਸਰਕਾਰ ਨੇ ਐਸੋਸੀਏਸ਼ਨ ਦੀ ਗੱਲ ਮੰਨ ਲਈ ਹੈ ਪਰ ਅਫਸਰਸ਼ਾਹੀ ਇਸ ਸਬੰਧੀ ਫਰਮਾਨ ਜਾਰੀ ਕਰ ਰਹੀ ਹੈ, ਆੜ੍ਹਤੀਆ ਵਰਗ ਇਸ ਨੂੰ ਕਦੇ ਵੀ ਸਹਿਣ ਨਹੀਂ ਕਰੇਗਾ।
ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਮੰਡੀ ਬੋਰਡ ਦੇ ਸਕੱਤਰ ਨੂੰ ਦਿੱਤਾ ਮੰਗ ਪੱਤਰ
NEXT STORY