ਜਲੰਧਰ— ਸੂਬਾ ਪੁਲਸ ਨੇ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਰੈਂਕ ਦੇ 157 ਤਬਾਦਲਿਆਂ ਦਾ ਮਾਮਲਾ ਹਾਈਕੋਰਟ ਪਹੁੰਚਾ ਦਿੱਤਾ ਹੈ। ਸਿਟੀ ਪੁਲਸ ਤੋਂ ਬਦਲੇ ਗਏ 6 ਮੁਲਾਜ਼ਮਾਂ ਦੇ ਤਬਾਦਲਿਆਂ 'ਤੇ ਹਾਈਕੋਰਟ ਨੇ 26 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਹਾਈਕੋਰਟ ਨੇ ਤਬਾਦਲਿਆਂ ਨੂੰ ਲੈ ਕੇ ਸਰਕਾਰ ਡੀ. ਜੀ. ਪੀ, ਪੁਲਸ ਕਮਿਸ਼ਨਰ(ਜਲੰਧਰ) ਐੱਸ. ਐੱਸ. ਪੀ.(ਫਾਜ਼ਿਲਕਾ) ਅਤੇ ਐੱਸ. ਐੱਸ. ਪੀ(ਰੂਪਨਗਰ) ਤੋਂ ਜਵਾਬ ਮੰਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ ਲੰਬੇ ਸਮੇਂ ਤੋਂ ਇਕ ਹੀ ਜਗ੍ਹਾ 'ਤੇ ਤਾਇਨਾਤ ਰਹੇ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਦੀ ਸਮੀਖਿਆ ਕੀਤੀ ਸੀ। ਇਸ 'ਚ ਸਰਕਾਰ ਨੇ ਕੁੱਲ 157 ਤਬਾਦਲੇ ਕਰ ਦਿੱਤੇ ਸਨ। ਇਨ੍ਹਾਂ 'ਚ 2 ਇੰਸਪੈਕਟਰ, 2 ਸਬ ਇੰਸਪੈਕਟਰ, 53 ਏ. ਐੱਸ. ਆਈ, 82 ਹੌਲਦਾਰ ਅਤੇ 18 ਸਿਪਾਹੀ ਬਦਲ ਦਿੱਤੇ ਸਨ। ਇਹ ਮੁਲਾਜ਼ਮ ਪਹਿਲਾਂ ਜਲੰਧਰ, ਜਲੰਧਰ ਦਿਹਾਤੀ, ਅੰਮ੍ਰਿਤਸਰ, ਤਰਨਤਾਰਨ, ਮੋਗਾ, ਬਟਾਲਾ, ਲੁਧਿਆਣਾ, ਪਟਿਆਲਾ, ਫਾਜ਼ਿਲਕਾ 'ਚ ਫਿਰੋਜ਼ਪੁਰ 'ਚ ਤਾਇਨਾਤ ਸਨ। ਉਨ੍ਹਾਂ ਨੂੰ ਦੂਜੀ ਰੇਂਜ 'ਚ ਬਦਲਿਆ ਗਿਆ ਹੈ। ਤਬਾਦਲੇ ਹੁੰਦੇ ਹੀ ਛੋਟੇ ਪੱਧਰ ਦੇ ਮੁਲਾਜ਼ਮਾਂ ਨੇ ਅੰਦਰ ਖਾਤੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਸਿਟੀ ਪੁਲਸ 'ਚ ਤਾਇਨਾਤ ਏ. ਐੱਸ. ਆਈ. ਮਨਜੀਤ ਸਿੰਘ, ਜਗਦੀਸ਼ ਲਾਲ, ਕੁਲਦੀਪ ਸਿੰਘ, ਹੌਲਦਾਰ ਸੁਰਜੀਤ ਸਿੰਘ, ਗੁਰਮੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਹਾਈਕੋਰਟ ਦਾਇਰ ਕਰਕੇ ਤਬਾਦਲੇ ਦਾ ਵਿਰੋਧ ਜਤਾਇਆ ਹੈ।
ਜ਼ਿਕਰਯੋਗ ਹੈ ਕਿ ਸਿਟੀ ਹੀ ਨਹੀਂ ਸਗੋਂ ਹੋਰ ਮੁਲਾਜ਼ਮ ਵੀ ਹਾਈਕੋਰਟ ਚਲੇ ਗਏ ਹਨ। ਸਾਰਿਆਂ ਦਾ ਇਕ ਹੀ ਤਰਕ ਹੈ ਕਿ ਉਨ੍ਹਾਂ ਨੂੰ ਅਚਾਨਕ ਟਰਾਂਸਫਰ ਦਾ ਕਾਰਨ ਦੱਸਿਆ ਜਾਵੇ। ਇਨ੍ਹਾਂ 'ਚੋਂ ਕੁਝ ਅਜਿਹੇ ਹਨ, ਜੋ ਜਲਦੀ ਹੀ ਰਿਟਾਇਰ ਹੋਣ ਵਾਲੇ ਹਨ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਵੱਡੇ ਰੈਂਕ ਦੇ ਅਧਿਕਾਰੀ ਵੀ ਹਨ, ਜੋ ਆਪਣੀ ਪਸੰਦੀਦਾ ਕੁਰਸੀ 'ਤੇ ਬੈਠੇ ਹਨ। ਇਨ੍ਹਾਂ ਅਫਸਰਾਂ 'ਤੇ ਧਿਆਨ ਨਾ ਦੇ ਕੇ ਛੋਟੇ ਮੁਲਾਜ਼ਮਾਂ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ।
ਸੈਰਗਾਹ ਦੀ ਥਾਂ 'ਤੇ ਤਾਲਾਬ ਬਣਿਆ ਹਜੀਰਾ ਪਾਰਕ
NEXT STORY