ਨਵਾਂਸ਼ਹਿਰ, (ਤ੍ਰਿਪਾਠੀ)- ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ 16,500 ਐੱਮ. ਐੱਲ. ਨਾਜਾਇਜ਼ ਸ਼ਰਾਬ ਸਣੇ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਪ੍ਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਨਵਾਂਸ਼ਹਿਰ ਤੋਂ ਗਿਰਜਾ ਘਰ ਕਾਲੋਨੀ ਜਾ ਰਹੀ ਸੀ ਕਿ ਕਾਲੋਨੀ ਨੇੜੇ ਦੂਜੇ ਪਾਸਿਓਂ ਪਲਾਸਟਿਕ ਦਾ ਥੈਲਾ ਚੁੱਕੀ ਆ ਰਹੀ ਇਕ ਮਹਿਲਾ ਨੂੰ ਰੋਕ ਕੇ ਜਦੋਂ ਥੈਲੇ ਦੀ ਜਾਂਚ ਕੀਤੀ ਤਾਂ ਉਸ 'ਚੋਂ 16,500 ਐੱਮ. ਐੱਲ. (22 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਹੋਈ।
ਗ੍ਰਿਫਤਾਰ ਮਹਿਲਾ ਦੀ ਪਛਾਣ ਸੰਮੀ ਪਤਨੀ ਮਿੱਠੂ ਰਾਮ ਵਾਸੀ ਚਰਚ ਕਾਲੋਨੀ ਨਵਾਂਸ਼ਹਿਰ ਵਜੋਂ ਹੋਈ। ਏ.ਐੱਸ.ਆਈ. ਨੇ ਦੱਸਿਆ ਕਿ ਗ੍ਰਿਫਤਾਰ ਮਹਿਲਾ ਖਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
5 ਗ੍ਰਾਮ ਹੈਰੋਇਨ ਸਣੇ 1 ਗ੍ਰਿਫਤਾਰ
ਥਾਣਾ ਸਦਰ ਬੰਗਾ ਦੀ ਪੁਲਸ ਨੇ 5 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਮਨੋਹਰ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਮਜਾਰਾ ਤੋਂ ਨੌਂਆਬਾਦ ਜਾ ਰਹੀ ਸੀ ਕਿ ਟੀ-ਪੁਆਇੰਟ ਨੇੜੇ ਸਾਹਮਣਿਓਂ ਆ ਰਹੇ ਇਕ ਨੌਜਵਾਨ ਨੂੰ ਰੋਕ ਕੇ ਜਦੋਂ ਜਾਂਚ ਕੀਤੀ ਤਾਂ ਉਸ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਨੌਜਵਾਨ ਦੀ ਪਛਾਣ ਧੀਰਜ ਰਾਣਾ ਪੁੱਤਰ ਰਾਜਕੁਮਾਰ ਵਾਸੀ ਔੜ ਵਜੋਂ ਹੋਈ, ਜਿਸ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹੈਰੋਇਨ ਤੇ ਨਸ਼ੀਲੇ ਕੈਪਸੂਲਾਂ ਸਣੇ 1 ਗ੍ਰਿਫ਼ਤਾਰ
NEXT STORY