ਫਿਰੋਜ਼ਪੁਰ (ਮਲਹੋਤਰਾ) : ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਪਾਬੰਦੀਸ਼ੁਦਾ ਪਦਾਰਥਾਂ ਸਮੇਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਕੈਂਟ ਦੇ ਏ. ਐੱਸ. ਆਈ. ਵਿਨੋਦ ਕੁਮਾਰ ਨੇ ਅੰਮ੍ਰਿਤ ਵਾਸੀ ਪਿੰਡ ਰਾਮੇਵਾਲਾ ਨੂੰ 2 ਗ੍ਰਾਮ ਹੈਰੋਇਨ, ਲਾਈਟਰ, ਪੰਨੀ ਅਤੇ ਨੋਟ ਸਮੇਤ, ਥਾਣਾ ਸਦਰ ਦੇ ਏ. ਐੱਸ. ਆਈ. ਬਲਦੇਵ ਰਾਜ ਨੇ ਆਕਾਸ਼ਦੀਪ ਉਰਫ਼ ਨੀਲਾ ਪਿੰਡ ਪੀਰ ਬਲਾਵਰ ਨੂੰ 4.08 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਥਾਣਾ ਮੱਲਾਂਵਾਲਾ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨੇ ਸ਼ੀਰਾ ਵਾਸੀ ਵਾਰਡ ਨੰਬਰ 5 ਨੂੰ ਪੰਨੀ, ਲਾਈਟਰ ਸਮੇਤ, ਥਾਣਾ ਤਲਵੰਡੀ ਭਾਈ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਅਰਮਾਨਜੀਤ ਸਿੰਘ ਅਤੇ ਬਲਜਿੰਦਰ ਸਿੰਘ ਪਿੰਡ ਦੌਲਤਪੁਰਾ ਨੂੰ 5 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਬੰਧਿਤ ਪੁਲਸ ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਪਰਚੇ ਦਰਜ ਕਰ ਲਏ ਗਏ ਹਨ।
ਪੰਜਾਬ: ਕੈਨੇਡੀਅਨ ਡਾਲਰਾਂ ਦੀ ਲੁੱਟ! ਬੱਸ 'ਚ ਆਏ ਲੁਟੇਰੇ, ਕਾਂਡ ਕਰ Innove 'ਚ ਹੋਏ ਫ਼ਰਾਰ
NEXT STORY